26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਿਮਾਰੀ ਦਾ ਬਹਾਨਾ ਬਣਾ ਕੇ ਵਿਦੇਸ਼ ਘੁੰਮਣ ਗਿਆ ਅਧਿਆਪਕ, ਸਬੂਤ ਮਿਟਾਉਣ ਲਈ ਪਾਸਪੋਰਟ ਦੇ ਪੰਨੇ ਪਾੜਨ ਕਰਕੇ ਫੜਿਆ ਗਿਆ <br/>

Ad Position 21
No active advertisement
ਅਜੀਤ ਡੈਸਕ 07-06-2026
ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸਾਊਥ ਯਾਰਕਸ਼ਾਇਰ ਵਿੱਚ ਇਕ ਸਕੂਲ ਅਧਿਆਪਕ ਵੱਲੋਂ ਬਿਮਾਰੀ ਦਾ ਬਹਾਨਾ ਬਣਾ ਕੇ ਵਿਦੇਸ਼ ਘੁੰਮਣ ਜਾਣ ਅਤੇ ਬਾਅਦ ਵਿੱਚ ਸਬੂਤ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਟਿ੍ਬਿਊਨਲ ਦੀ ਸੁਣਵਾਈ ਦÏਰਾਨ ਪਤਾ ਲੱਗਾ ਕਿ ਲਿਸਟਰਡੇਲ ਜੂਨੀਅਰ ਅਕੈਡਮੀ ਵਿੱਚ ਪੜ੍ਹਾਉਣ ਵਾਲੇ ਜੋਅ ਵਿਲਸਨ ਨੇ ਮਈ 2023 ਵਿੱਚ ਸਕੂਲ ਨੂੰ ਦੱਸਿਆ ਸੀ ਕਿ ਉਹ ਬਿਮਾਰ ਹੈ ਅਤੇ ਕੰਮ 'ਤੇ ਨਹੀਂ ਆ ਸਕਦਾ¢ ਅਧਿਆਪਕ ਨੇ ਸਕੂਲ ਨੂੰ ਸੁਨੇਹਾ ਭੇਜ ਕੇ ਕਿਹਾ ਕਿ ਉਹ ਪੂਰੀ ਰਾਤ ਬਿਮਾਰ ਰਿਹਾ ਹੈ ਅਤੇ ਕੁਝ ਖਾ-ਪੀ ਵੀ ਨਹੀਂ ਸਕਦਾ¢ ਪਰ ਇਸੇ ਸਮੇਂ ਉਹ ਆਪਣੇ ਦੋਸਤ ਦੀ ਵਿਆਹ ਤੋਂ ਪਹਿਲਾਂ ਹੋਣ ਵਾਲੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੁਰਤਗਾਲ ਚਲਾ ਗਿਆ¢ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਕੂਲ ਦੇ ਇਕ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਦੇਖੀਆਂ, ਜਿਨ੍ਹਾਂ ਵਿੱਚ ਉਹ ਹਵਾਈ ਅੱਡੇ 'ਤੇ ਹੱਥ ਵਿੱਚ ਬੀਅਰ ਫੜੀ ਖੜ੍ਹਾ ਦਿਖਾਈ ਦੇ ਰਿਹਾ ਸੀ¢ ਸ਼ੁਰੂ ਵਿੱਚ ਉਸ ਨੇ ਦਾਅਵਾ ਕੀਤਾ ਕਿ ਤਸਵੀਰਾਂ ਪੁਰਾਣੀਆਂ ਹਨ, ਪਰ ਬਾਅਦ ਵਿੱਚ ਉਸ ਨੇ ਆਪਣੀ ਗਲਤੀ ਮੰਨ ਲਈ¢ ਜਾਂਚ ਦÏਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਵਿਦੇਸ਼ ਯਾਤਰਾ ਦੇ ਸਬੂਤ ਲੁਕਾਉਣ ਲਈ ਆਪਣੇ ਪਾਸਪੋਰਟ ਦੇ ਕੁਝ ਪੰਨੇ ਵੀ ਪਾੜ ਦਿੱਤੇ ਸਨ¢ ਟਿ੍ਬਿਊਨਲ ਨੇ ਕਿਹਾ ਕਿ ਅਧਿਆਪਕ ਨੇ ਸਕੂਲ ਨੂੰ ਜਾਣ-ਬੁੱਝ ਕੇ ਗੁੰਮਰਾਹ ਕੀਤਾ ਅਤੇ ਉਸ ਦਾ ਵਿਹਾਰ ਅਧਿਆਪਕ ਪੇਸ਼ੇ ਦੇ ਮਿਆਰਾਂ ਦੇ ਅਨੁਕੂਲ ਨਹੀਂ ਸੀ¢ ਹਾਲਾਂਕਿ ਟਿ੍ਬਿਊਨਲ ਨੇ ਉਸ 'ਤੇ ਅਧਿਆਪਨ ਕਰਨ ਦੀ ਪਾਬੰਦੀ ਨਹੀਂ ਲਗਾਈ, ਪਰ ਮਾਮਲੇ ਦੇ ਵੇਰਵੇ ਜਨਤਕ ਕਰਨ ਦਾ ਫ਼ੈਸਲਾ ਕੀਤਾ ਹੈ¢


Ad Position 22
No active advertisement
ਪਿਛਲੀ ਖ਼ਬਰ 100 ਮੀਲ ਦੀ ਰਫ਼ਤਾਰ ਨਾਲ 2 ਅÏਰਤਾਂ ਨੂੰ ਕੁਚਲਣ ਵਾਲੇ ਡਰਾਈਵਰ ਨੂੰ 15 ਸਾਲ ਦੀ ਕੈਦ <br/> ਅਗਲੀ ਖ਼ਬਰ ਨੋਵਾਕ ਹੱਤਿਆਕਾਂਡ ਸੰਬੰਧੀ ਅਮਰੀਕੀ ਉਪ-ਰਾਸ਼ਟਰਪਤੀ ਦੇ ਬਿਆਨ ਦੀ ਬਰਤਾਨਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਆਲੋਚਨਾ
Ad Position 24