ਵੈਨਕੂਵਰ, 13 ਜੂਨ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੇ ਸਰੀ ਫਲੀਟਵੁੱਡ ਸੈਕੰਡਰੀ ਸਕੂਲ ਦੇ ਦਸਤਾਰਧਾਰੀ ਗਰੈਜੂਏਟ ਵਿਦਿਆਰਥੀ ਈਸ਼ਰ ਸਿੰਘ ਸਰਾਏ ਦੀ ਸਾਊਥ ਕੈਰੋਲੀਨਾ ਦੀ ਵਿੰਥਰੋਪ ਯੂਨੀਵਰਸਿਟੀ ਵਿਚ ਨੈਸ਼ਨਲ ਕਾਲਜੀਏਟ ਅਥਲੈਟਿਕਸ ਐਸੋਸੀਏਸ਼ਨ ਦੀ ਬਾਸਕਿਟ ਡਿਵੀਜਨ ਲਈ ਕੈਨੇਡੀਅਨ ਖਿਡਾਰੀ ਵਜੋਂ ਚੋਣ ਕੀਤੀ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਹੈ ਕਿ 20 ਸਾਲਾ ਈਸ਼ਰ ਸਿੰਘ ਸਰਾਏ ਸਰੀ ਸੈਂਟਰ ਤੋਂ ਪੰਜਾਬੀ ਮੂਲ ਦੇ ਲਿਬਰਲ ਸਾਂਸਦ ਰਣਦੀਪ ਸਿੰਘ ਸਰਾਏ ਦਾ ਬੇਟਾ ਹੈ¢ ਅਤੇ ਉਹ ਬਾਸਕਿਟਬਾਲ ਟੀਮ ਲਈ ਚੁਣਿਆ ਜਾਣ ਵਾਲਾ ਦੂਜਾ ਦਸਤਾਰਧਾਰੀ ਸਿੱਖ ਖਿਡਾਰੀ ਹੈ¢ ਇਸਤੋਂ ਪਹਿਲਾਂ ਸਿੱਖ ਖਿਡਾਰੀ ਦੀਪਨਜੋਤ ਸਿੰਘ 2009 ਵਿਚ ਐਨਸੀਏਏ ਲਈ ਚੁਣਿਆ ਗਿਆ ਸੀ | ਪੰਜਾਬੀ ਭਾਈਚਾਰੇ ਵੱਲੋਂ ਈਸ਼ਰ ਸਿੰਘ ਦੀ ਇਸ ਪ੍ਰਾਪਤੀ ਤੇ ਸ਼ੁਭਕਾਮਨਾਵਾਂ ਦੇ ਨਾਲ ਪਿਤਾ ਰਣਦੀਪ ਸਿੰਘ ਸਰਾਏ, ਮਾਂ ਸਰਬਜੀਤ ਕÏਰ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |