ਵੈਨਿਸ (ਇਟਲੀ), 13 ਜੂਨ (ਹਰਦੀਪ ਸਿੰਘ ਕੰਗ)-ਇਹ ਖ਼ਬਰ ਉਨ੍ਹਾਂ ਪ੍ਰਵਾਸੀਆਂ ਲਈ ਵਿਸ਼ੇਸ਼ ਹੈ ਜਿਹੜੇ ਇਟਲੀ ਰਹਿਣ ਬਸੇਰਾ ਕਰਦੇ ਹਨ ਪਰ ਇਟਲੀ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ ਜਿਸ ਦੇ ਕਾਰਨ ਅਜਿਹੇ ਲੋਕ ਜਦੋਂ ਕਾਨੂੰਨ ਦੇ ਸ਼ਿਕੰਜੇ 'ਚ ਫਸਦੇ ਹਨ ਤਾਂ ਸਿਵਾਏ ਪਛਤਾਵੇ ਦੇ ਇਹਨਾਂ ਕੋਲ ਕੁੱਝ ਨਹੀਂ ਹੁੰਦਾ | ਅਜਿਹਾ ਵਾਕਿਆ ਇਟਲੀ ਦੇ ਸੂਬਾ ਮਾਰਕੇ ਵਿਖੇ ਬੀਤੇ ਦਿਨ ਉਦੋਂ ਦੇਖਣ ਨੂੰ ਮਿਲਿਆ ਜਦੋਂ ਇਟਲੀ ਦੀ ਵਿੱਤੀ ਪੁਲਿਸ ਨੇ ਮਚੇਰਾਤਾ ਸ਼ਹਿਰ ਦੀ ਇਕ ਮਨੀ ਟਰਾਂਸਫ਼ਰ ਕੰਪਨੀ ਦੇ ਮਾਲਕ ਅਤੇ ਕਈ ਗਾਹਕਾਂ ਨੂੰ ਹਵਾਲਾ ਰਾਸ਼ੀ ਵਿਰੋਧੀ ਕਾਰਵਾਈਆਂ ਲਈ ਜੁਰਮਾਨਾ ਲਗਾਇਆ¢ਪੁਲਸ ਦਾ ਇਹ ਐਕਸ਼ਨ ਇਲਾਕੇ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਲਈ ਵੱਡਾ ਝਟਕਾ ਹੈ¢ਇਟਲੀ ਤੋਂ ਮਨੀ ਟਰਾਂਸਫ਼ਰ ਕੰਪਨੀਆਂ ਰਾਹੀਆਂ ਜਿੰਨੀ ਵੀ ਰਕਮ ਇਟਲੀ ਤੋਂ ਬਾਹਰ ਜਾਂਦੀ ਹੈ ਉਸ ਦੀ ਦੇਖ-ਰੇਖ ਇਟਲੀ ਦੀ ਵਿੱਤੀ ਪੁਲਸ ਵੱਲੋਂ ਕੀਤੀ ਜਾਂਦੀ ਹੈ¢ਵਿੱਤੀ ਪੁਲਸ ਨੇ ਬੀਤੇ ਦਿਨੀਂ ਇੱਕ ਮਨੀ ਟਰਾਂਸਫ਼ਰ ਕੰਪਨੀ ਦਾ ਜਦੋਂ ਹਿਸਾਬ-ਕਿਤਾਬ ਜਾਂਚਿਆ ਤਾਂ ਉਨ੍ਹਾਂ ਨੂੰ ਬਹੁਤ ਕੁੱਝ ਅਜਿਹਾ ਨਜ਼ਰੀ ਆਇਆ ਜਿਹੜਾ ਕਿ ਕਾਨੂੰਨੀ ਉਲੰਘਣ ਸੀ¢ਇਟਲੀ ਦਾ ਕੋਈ ਵੀ ਬਾਸ਼ਿੰਦਾ ਜਿਹੜਾ ਇਟਲੀ ਤੋਂ ਬਾਹਰ ਯੂਰੋ ਭੇਜਣੇ ਚਾਹੁੰਦਾ ਹੈ ਤਾਂ ਉਹ ਇੱਕ ਹਫ਼ਤੇ ਵਿਚ 999,99 ਯੂਰੋ ਹੀ ਭੇਜ ਸਕਦਾ ਹੈ ਇਸ ਤੋਂ ਵੱਧ ਨਹੀਂ ਭੇਜ ਸਕਦਾ ਪਰ ਇਸ ਮਨੀ ਟਰਾਂਸਫ਼ਰ ਕੰਪਨੀ ਦੇ ਰਿਕਾਰਡ ਵਿਚ ਅਜਿਹੇ ਗਾਹਕ ਦੇਖੇ ਗਏ ਜਿਹੜੇ ਕਿ ਹਫ਼ਤੇ ਵਿਚ ਵੱਖ-ਵੱਖ ਮਨੀ ਟਰਾਂਸਫ਼ਰ ਕੰਪਨੀਆਂ ਰਾਹੀ 999,99 ਯੂਰੋ ਤੋਂ ਵੱਧ ਦੀ ਰਕਮ ਇਟਲੀ ਤੋਂ ਬਾਹਰ ਭੇਜ ਰਹੇ ਹਨ¢ਇਸ ਗੋਰਖ ਧੰਦੇ ਨੂੰ ਨੇਪੜੇ ਚਾੜ੍ਹਨ ਵਿਚ ਅਹਿਮ ਜ਼ਿੰਮੇਵਾਰੀ ਨਿਭਾਈ ਮਨੀ ਟਰਾਂਸਫ਼ਰ ਕੰਪਨੀ ਦੇ ਮਾਲਕ ਨੇ ਜਿਹੜਾ ਕਿ ਆਪਣੇ ਥੋੜੇ ਜਿਹੇ ਮੁਫ਼ਾਦ ਲਈ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ ਕਰ ਰਿਹਾ ਸੀ ਪਰ ਅਫ਼ਸੋਸ ਟਰਾਂਸਫ਼ਰ ਕੰਪਨੀ ਮਾਲਕ ਇਹ ਭੁੱਲ ਗਿਆ ਕਿ ਗਾਹਕ ਦਾ ਟੈਕਸ ਕੋਡ (ਕੋਦਿਚ ਫਿਸਕਾਲੇ)ਸਾਰਿਆਂ ਕੰਪਨੀਆਂ ਵਿਚ ਇੱਕ ਹੀ ਰਹਿਣਾ ਹੈ ਜਿਸ ਤੋਂ ਵਿੱਤੀ ਪੁਲਸ ਸਹਿਜੇ ਹੀ ਅਜਿਹੇ ਲੋਕਾਂ ਨੂੰ ਕਾਬੂ ਕਰਨ ਵਿਚ ਸਫ਼ਲ ਹੋ ਜਾਂਦੀ ਹੈ ਜਿਹੜੇ ਇਹ ਸਮਝ ਦੇ ਕਿ ਉਨ੍ਹਾਂ ਦੇ ਕਾਲੇ ਕੰਮਾਂ ਨੂੰ ਕੋਈ ਨਹੀਂ ਦੇਖਦਾ¢ਵਿੱਤੀ ਪੁਲਸ ਨੇ ਮਨੀ ਟਰਾਂਸਫ਼ਰ ਕੰਪਨੀ ਦੇ ਉਨ੍ਹਾਂ 11 ਗਾਹਕਾਂ ਨੂੰ ਕਾਬੂ ਕੀਤਾ ਇਹਨਾਂ ਇੱਕ ਦਿਨ ਵਿਚ 1 ਹਜ਼ਾਰ ਤੋਂ ਵੱਧ ਰਕਮ ਇਟਲੀ ਤੋਂ ਬਾਹਰ ਵੱਖ-ਵੱਖ ਮਨੀ ਟਰਾਂਸਫ਼ਰ ਕੰਪਨੀਆਂ ਦੁਆਰਾ ਭੇਜੀ ਗਈ¢ਵਿੱਤੀ ਪੁਲਸ ਨੇ ਮਨੀ ਟਰਾਂਸਫ਼ਰ ਕੰਪਨੀ ਮਾਲਕ ਤੇ ਗਾਹਕ ਨੂੰ ਹਜ਼ਾਰਾਂ ਯੂਰੋ ਦਾ ਜੁਰਮਾਨਾ ਠੋਕਿਆ ਹੈ ¢ਜਾਂਚ ਦÏਰਾਨ ਇਹ ਗੱਲ ਵੀ ਸਾਹਮ੍ਹਣੇ ਆਈ ਕਿ ਮਨੀ ਟਰਾਂਸਫ਼ਰ ਕੰਪਨੀ ਪਿਛਲੇ 14 ਮਹੀਨਿਆਂ ਵਿਚ 12000 ਤੋਂ ਵੱਧ ਮਨੀ ਟ੍ਰਾਂਜੈਕਸ਼ਨ ਕੀਤੀ ਹੈ ਜਿਸ ਅਨੁਸਾਰ 3 ਮਿਲੀਅਨ ਤੋਂ ਵੱਧ ਰਕਮ ਇਟਲੀ ਤੋਂ ਬਾਹਰ ਗਈ ਪਰ ਬਹੁਤੇ ਗਾਹਕ ਅਜਿਹੇ ਦੇਖੇ ਗਏ ਇਹਨਾਂ ਕਿ ਇਟਲੀ ਦੇ ਕਾਨੂੰਨ ਨੂੰ ਟਿੱਚ ਜਾਣਦਿਆਂ 1000 ਤੋਂ ਵੱਧ ਯੂਰੋ ਇੱਕ ਹਫ਼ਤੇ ਵਿਚ ਬਾਹਰ ਭੇਜੇ ਇਹਨਾਂ ਗਾਹਕਾਂ ਵਿਚ ਪਾਕਿਸਤਾਨੀ,ਬੰਗਲਾਦੇਸ਼ੀ, ਸ਼੍ਰੀ ਲੰਕਾ ਸਮੇਤ ਭਾਰਤੀਆਂ ਦਾ ਉਚੇਚਾ ਜ਼ਿਕਰ ਆ ਰਿਹਾ ਹੈ¢ਅਜਿਹੇ ਗਾਹਕ ਅਜਿਹੇ ਵੀ ਦੇਖੇ ਗਏ ਇਹਨਾਂ ਦੁਆਰਾ ਕੀਤੀਆਂ ਮਨੀ ਟਰਾਂਸਫ਼ਰ ਦੀਆਂ ਕਾਰਵਾਈਆਂ ਉਨ੍ਹਾਂ ਦੇ ਕੰਮ ਵਾਲੇ ਪੇਪਰਾਂ ਨਾਲ ਮੇਲ ਨਹੀਂ ਖਾ ਰਹੀਆਂ ਸਨ ਜਿਸ ਕਾਰਨ ਵਿੱਤੀ ਪੁਲਸ ਨੂੰ ਇਸ ਕੇਸ ਨੂੰ ਬਹੁਤ ਹੀ ਡੂੰਘਾਈ ਨਾਲ ਜਾਂਚ ਕਰਨੀ ਪਈ ਤੇ ਆਖਿਰ ਬਹੁਤ ਨੇ ਉਨ੍ਹਾਂ ਸਭ ਲੋਕਾਂ ਨੂੰ ਜੁਰਮਾਨਿਆਂ ਨਾਲ ਸਨਮਾਨਿਆ ਜਿਹੜੇ ਕਿ ਚੋਰ ਮੋਰੀਆਂ ਰਾਹੀ ਇਟਲੀ ਤੋਂ ਬਾਹਰ ਯੂਰੋ ਭੇਜ ਦੇ ਸਨ¢ਜਿਕਰਯੋਗ ਹੈ ਇਟਲੀ ਵਿਚ ਬਹੁਤੇ ਰਹਿਣ ਬਸੇਰਾ ਕਰਦੇ ਪ੍ਰਵਾਸੀ ਅਕਸਰ ਆਪਣੇ ਪਰਿਵਾਰਾਂ ਨੂੰ ਯੂਰੋ ਭੇਜਦੇ ਰਹਿੰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਭੁੱਲ ਜਾਂਦੇ ਹਨ ਉਨ੍ਹਾਂ ਦੀ ਮਹੀਨਾ ਆਮਦਨ ਹੈ 1500 ਯੂਰੋ ਤੇ ਉਹ 3000 ਯੂਰੋ ਇਟਲੀ ਤੋਂ ਬਾਹਰ ਭੇਜਦੇ ਹਨ ਅਜਿਹੇ ਪ੍ਰਵਾਸੀਆਂ ਦੀ ਵੀ ਇਟਲੀ ਦੀ ਵਿੱਤੀ ਪੁਲਸ ਵਿਸ਼ੇਸ਼ ਪੁਣ-ਛਾਣ ਕਰ ਰਹੀ ਹੈ ਕਿ ਆਪਣੀ ਆਮਦਨ ਤੋਂ ਵੱਧ ਰਾਸ਼ੀ ਇਟਲੀ ਤੋਂ ਬਾਹਰ ਕਿਵੇਂ ਭੇਜ ਰਹੇ ਹਨ¢