ਵੈਨਕੂਵਰ, 13 ਜੂਨ (ਮਲਕੀਤ ਸਿੰਘ)-'ਆਪੋਂ ਫਸੀਏ, ਤੈਨੂੰ ਕÏਣ ਛੁਡਾਵੇ....!' ਵਾਲੀ ਪੰਜਾਬੀ ਦੀ ਪ੍ਰਸਿੱਧ ਕਹਾਵਤ ਕੈਨੇਡਾ ਦੇ ਇੱਕ ਜੰਗਲੀ ਰਿਛ ਨਾਲ ਵਾਪਰੀ ਘਟਨਾ ਤੇ ਢੁੱਕਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲੀ ਖੇਤਰ ਫੇਅਰਵੀਊ ਮਾਊਾਟਨ ਨੇੜੇ ਮÏਜੂਦ ਇੱਕ ਗੋਲਫ ਮੈਦਾਨ ਨੇੜਿਓਾ ਲੰਘ ਰਹੇ | ਇਕ ਸਾਈਕਲ ਸਵਾਰ ਨੇ ਸਭ ਤੋਂ ਪਹਿਲਾਂ ਰਿੱਛ ਨੂੰ ਦੇਖਿਆ ਤੇ ਉਸ ਦੇ ਸਿਰ ਵਿੱਚ ਫਸੀ ਵਸਤੂ ਦੀ ਵੀਡੀਓ ਬਣਾ ਕੇ ਜੰਗਲਾਤ ਅਧਿਕਾਰੀਆਂ ਨੂੰ ਸੂਚਿਤ ਕੀਤਾ | ਇਸ ਤੋਂ ਤੁਰੰਤ ਬਾਅਦ ਮÏਕੇ ਤੇ ਪੁੱਜੇ ਜੰਗਲਾਤ ਅਧਿਕਾਰੀਆਂ ਨੇ ਰਿੱਛ ਨੂੰ ਬੇਹੋਸ਼ ਕਰਕੇ ਉਸ ਦੇ ਸਿਰ ਵਿੱਚ ਫਸਿਆ ਪਾਈਪ ਸਾਵਧਾਨੀ ਨਾਲ ਕੱਢ ਦਿੱਤਾ¢ ਜਾਂਚ ਦÏਰਾਨ ਪਤਾ ਲੱਗਾ ਕਿ ਪਾਈਪ ਦੇ ਅੰਦਰ ਖੁਰਾਕ ਦੇ ਅਵਸ਼ੇਸ਼ ਹੋਣ ਕਾਰਨ ਰਿੱਛ ਨੇ ਆਪਣਾ ਸਿਰ ਉਸ ਵਿੱਚ ਪਾ ਲਿਆ ਸੀ ਅਤੇ ਫਿਰ ਉਹ ਬਾਹਰ ਨਹੀਂ ਨਿਕਲ ਸਕਿਆ | ਅਧਿਕਾਰੀਆਂ ਨੇ ਦੱਸਿਆ ਕਿ ਸਮੇਂ ਸਿਰ ਬਚਾਅ ਨਾ ਹੋਣ ਦੀ ਸੂਰਤ ਵਿੱਚ ਰਿੱਛ ਨੂੰ ਖਾਣ-ਪੀਣ ਅਤੇ ਦੇਖਣ ਵਿੱਚ ਮੁਸ਼ਕਲਾਂ ਆ ਸਕਦੀਆਂ ਸਨ¢ ਪਾਈਪ ਹਟਾਉਣ ਤੋਂ ਬਾਅਦ ਰਿੱਛ ਨੂੰ ਸੁਰੱਖਿਅਤ ਢੰਗ ਨਾਲ ਮੁੜ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ ਅਤੇ ਉਸ ਦੀ ਸਿਹਤ ਸਧਾਰਨ ਦੱਸੀ ਜਾ ਰਹੀ ਹੈ | ਜੰਗਲੀ ਜੀਵ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੁਰਾਕ ਵਾਲੇ ਡੱਬੇ, ਪਾਈਪ ਅਤੇ ਹੋਰ ਸਮੱਗਰੀ ਖੁੱਲ੍ਹੀ ਥਾਂ 'ਤੇ ਨਾ ਸੁੱਟੀ ਜਾਵੇ, ਕਿਉਂਕਿ ਅਜਿਹੀਆਂ ਵਸਤੂਆਂ ਜੰਗਲੀ ਜੀਵਾਂ ਲਈ ਖ਼ਤਰਾ ਬਣ ਸਕਦੀਆਂ ਹਨ |