ਲੰਡਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਸਮੈਦਿਕ ਵਿਖੇ ਇੱਕ ਸਿੱਖ ਬਜ਼ੁਰਗ ਤੋ ਬੀਤੀ 14 ਜੂਨ ਨੂੰ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਜ਼ਖਮੀ ਬਜ਼ੁਰਗ ਨੂੰ ਸੇਂਟ ਪੌਲਜ਼ ਰੋਡ ਦੇ ਜੰਗਲ ਵਰਗੇ ਇਲਾਕੇ ਵਿੱਚ ਰਾਹਗੀਰਾਂ ਨੇ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਬਜ਼ੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੇ ਸਰੀਰ ਤੇ ਸੱਟਾਂ ਲੱਗੀਆਂ ਹਨ ਤੇ ਪ੍ਰਾਪਤ ਵੀਡੀ� ਵਿਚ ਲੋਕ ਅੱਗ ਲੱਗਣ ਦੀਆਂ ਗੱਲਾਂ ਵੀ ਕਰ ਰਹੇ ਹਨ। ਵੀਡੀ� ਵਿੱਚ ਬਜ਼ੁਰਗ ਬਹੁਤ ਹੀ ਬੁਰੀ ਤਰ੍ਹਾਂ ਸੱਟਾਂ ਕਾਰਨ ਤੜਫ ਰਿਹਾ ਸੀ। ਵੈਸਟ ਮਿਡਲੈਂਡਜ਼ ਪੁਲਿਸ ਨੇ ਸਮੈਦਿਕ ਦੇ ‘ਸੇਂਟ ਪੌਲਜ਼ ਰੋਡ’ ‘ਤੇ ਇੱਕ ਵਿਅਕਤੀ ‘ਤੇ ਹੋਏ ਜਾਨਲੇਵਾ ਹਮਲੇ ਦੇ ਸਬੰਧ ਵਿਚ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। 17 ਸਾਲਾ ਨੌਜਵਾਨ ਨੂੰ ਬੀਤੀ ਰਾਤ ਲੀਡਜ਼ ਤੋਂ ਇਰਾਦਾ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਸ ਨੂੰ ਪੁੱਛਗਿੱਛ ਲਈ ਵੈਸਟ ਮਿਡਲੈਂਡਜ਼ ਲਿਆਂਦਾ ਗਿਆ ਹੈ। ਪੁਲਿਸ ਮੁਤਾਬਿਕ ਇਸ ਹਮਲੇ ਦਾ ਸ਼ਿਕਾਰ 50 ਸਾਲਾਂ ਦੇ ਕਰੀਬ ਇੱਕ ਵਿਅਕਤੀ ਹੈ, ਜਿਸ ‘ਤੇ 14 ਜੂਨ ਦੀ ਰਾਤ ਨੂੰ ਲਗਭਗ 8:30 ਵਜੇ ਹਮਲਾ ਕੀਤਾ ਗਿਆ ਸੀ, ਅਜੇ ਵੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਕੀਤੇ ਗਏ ਇਕ 45 ਸਾਲਾ ਵਿਅਕਤੀ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ ਤੇ ਉਸ ਵਿਰੁੱਧ ਕੋਈ ਹੋਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਲੇਕਨ ਅਜੇ ਤੱਕ ਬਜ਼ੁਰਗ ਦੀ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ।