ਕੈਲਗਰੀ, 18 ਜੂਨ (ਜਸਜੀਤ ਸਿੰਘ ਧਾਮੀ)-ਕੈਨੇਡਾ ‘ਚ ਵਸਦੇ ਪੰਜਾਬੀਆਂ ਨਾਲ ਸਿੱਧਾ ਰਾਬਤਾ ਬਣਾਉਣ, ਉਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਪੰਜਾਬ ਦੀ ਸਿਆਸਤ ‘ਚ ਉਨ੍ਹਾਂ ਦੀ ਭੂਮਿਕਾ ਦਾ ਲਾਹਾ ਲੈਣ ਦੇ ਮਕਸਦ ਨਾਲ ਪਿਛਲੇ ਦਿਨਾਂ ਤੋਂ ਸ੍ਰੋਮਣੀ ਅਕਾਲੀ ਦਲ ਦਾ ਇਕ ਵਫਦ ਕੈਨੇਡਾ ਦੌਰੇ ‘ਤੇ ਆਇਆ ਹੋਇਆ ਹੈ| ਜੋ ਕੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਤਹਿਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰਕੇ ਸੁਝਾਹ ਲੈ ਰਹੇ ਹਨ| ਵਫਦ ‘ਚ ਤੇਜਿੰਦਰ ਸਿੰਘ ਮਿੱਡੂਖੇੜਾ, ਬਰਜਿੰਦਰ ਸਿੰਘ ਮੱਖਣ ਬਰਾੜ, ਸਤਵਿੰਦਰਪਾਲ ਸਿੰਘ ਢੱਟ,ਗੁਰਪ੍ਰੀਤ ਸਿੰਘ ਝੱਬਰ, ਪਰਮਜੀਤ ਸਿੰਘ ਢਿੱਲੋ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਨੇ ਕੈਲਗਰੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੀਆਂ ਆਪਣੀ ਸਰਕਾਰ ਸਮੇਂ ਦੀਆਂ ਪ੍ਰਾਪਤੀਆ ਗਿਣਾਈਆ| ਇਸ ਸਮੇਂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਅਸੀ ਸਾਰੇ ਪੰਜਾਬ ਤੋ ਸ੍ਰੋਮਣੀ ਅਕਾਲੀ ਦਲ ਦਾ ਸੁਨੇਹਾ ਲੈ ਕੇ ਆਏ ਹਾਂ ਅਤੇ ਆਪਣੇ ਪ੍ਰੀਵਾਰਾਂ ਦੇ ਸੁਝਾਅ ਲੈਣ ਆਏ ਹਾਂ| ਇਸ ਸਮੇਂ ਉਨਾਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਤੇ ਕਾਂਗਰਸ ਪਾਰਟੀ ਦੀ ਰਹੀ ਸਰਕਾਰ ਵੇਲੇ ਲੋਕਾਂ ਨਾਲ ਕੀਤੇ ਧੱਕੇ ਬਾਰੇ ਜਾਣੂੰ ਕਰਵਾਇਆ| ਉਨਾਂ ਕਿਹਾ ਕਿ ਪਾਰਟੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੁਰਾਂ ਦੀ ਅਗਵਾਈ ਵਿਚ ਚੜ੍ਹਦੀਕਲਾ ‘ਚ ਹੈ ਤੇ ਦਿਨ ਬ ਦਿਨ ਹੋਰ ਮਜਬੂਤ ਹੋ ਰਹੀ ਹੈ| ਇਸ ਸਮੇਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਾਡਾ ਇਸ ਸਰਕਾਰ ਨੇ ਕਰਜਾਈ ਕਰ ਦਿੱਤਾ ਹੈ| ਜਦੋਂ ਇਨ੍ਹਾਂ ਸਰਕਾਰ ਬਣਾਉਣੀ ਸੀ ਬਾਹਰ ਆ ਕੇ ਤੁਹਾਡੇ ਕੋਲੋਂ ਫੰਡ ਵੀ ਇਕੱਠੇ ਕੀਤੇ ਤੁਸੀ ਇਨਾਂ ਦੀ ਪੂਰੀ ਸਹਾਇਤਾ ਵੀ ਕੀਤੀ| ਇਸ ਸਮੇਂ ਆਏ ਮਹਿਮਾਨਾਂ ਨੂੰ ਅਕਾਲੀ ਵਰਕਰਾਂ ਵੱਲੋ ਸਨਮਾਨਿਤ ਵੀ ਕੀਤਾ ਗਿਆ| ਇਸ ਸਮੇਂ ਹੋਰਨਾਂ ਤੋ ਇਲਾਵਾ ਜਗਮਿੰਦਰ ਸਿੰਘ ਮਾਂਗਟ, ਗੁਰਲਾਲ ਸਿੰਘ ਧਾਲੀਵਾਲ, ਜੰਗਬਹਾਦਰ ਸਿੰਘ ਸਿੱਧੂ, ਜਗਜੀਤ ਸਿੰਘ ਜੱਗਾ, ਰਾਜਦੀਪ ਗਰੇਵਾਲ, ਅਮਰਜੀਤ ਸਿੰਘ ਬਰਾੜ, ਸਤਵਿੰਦਰ ਸਿੰਘ ਜੌਹਲ, ਸੁਖਜੀਤ ਸਿੰਘ ਵੀ ਹਾਜ਼ਰ ਸਨ| ਸ਼ਾਮ ਵੇਲੇ ਕੀਤੇ ਵਰਕਰਾਂ ਤੇ ਸਹਿਯੋਗੀਆ ਵੱਲੋਂ ਇਕੱਠ ਵਿਚ ਡਾ.ਜਸਵਿੰਦਰ ਸਿੰਘ ਬਰਾੜ ਨੇ ਆਏ ਸਾਰਿਆ ਨੂੰ ਜੀ ਆਇਆ ਆਖਿਆ| ਅਖੀਰ ‘ਚ ਫੁੱਮਣ ਸਿੰਘ ਭਗਤਾ ਭਾਈ ਮੈਂਬਰ ਐਸ.ਜੀ.ਪੀ.ਸੀ. ਨੇ ਆਏ ਸਾਰਿਆ ਦਾ ਧੰਨਵਾਦ ਕੀਤਾ|