ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗ਼ਜ਼ਲ ਮੰਚ ਸਰੀ ਵੱਲੋਂ ਪ੍ਰੀਤ ਮਨਪ੍ਰੀਤ ਦਾ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 19-06-2026
ਵੈਨਕੂਵਰ, 18 ਜੂਨ (ਮਲਕੀਤ ਸਿੰਘ)-ਗ਼ਜ਼ਲ ਮੰਚ ਸਰੀ ਵੱਲੋਂ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਲਈ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ, ਸਰੀ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਸੁਸ਼ੀਲ ਦੁਸਾਂਝ, ਪ੍ਰਸਿੱਧ ਸ਼ਾਇਰ ਨਿਰੰਜਨ ਸੂਖਮ, ਪ੍ਰਭਜੋਤ ਸੋਹੀ ਅਤੇ ਪੁਸਤਕ ਦੇ ਰਚਨਾਕਾਰ ਪ੍ਰੀਤ ਮਨਪ੍ਰੀਤ ਨੇ ਸਾਂਝੇ ਤੌਰ ‘ਤੇ ਕੀਤੀ। ਸਮਾਗਮ ਦਾ ਆਗਾਜ਼ ਗ਼ਜ਼ਲ ਮੰਚ ਦੇ ਸਕੱਤਰ ਦਵਿੰਦਰ ਗੌਤਮ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਤੋਂ ਬਾਅਦ ਡਾ. ਰਣਦੀਪ ਮਲਹੋਤਰਾ ਨੇ ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲ ਨੂੰ ਆਪਣੇ ਸੁਰੀਲੇ ਸੁਰਾਂ ਨਾਲ ਪੇਸ਼ ਕਰਕੇ ਮਾਹੌਲ ਨੂੰ ਕਾਵਿਕ ਰੰਗ ਨਾਲ ਰੰਗ ਦਿੱਤਾ। ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰਾਜਵੰਤ ਰਾਜ ਨੇ ਪ੍ਰੀਤ ਮਨਪ੍ਰੀਤ ਦੇ ਸੇਅਰਾਂ ਦੀਆਂ ਉਦਾਹਰਣਾਂ ਦੇ ਕੇ ਉਸ ਦੀ ਸ਼ਾਇਰੀ ਦੀ ਵਿਲੱਖਣਤਾ, ਗਹਿਰਾਈ ਅਤੇ ਬਹੁ-ਰੰਗੀ ਸੰਵੇਦਨਾ ਨੂੰ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ‘ਧੁੱਪ ਛਾਂ ਦਾ ਅਨੁਪਾਤ’ ਦਰਅਸਲ ਜੀਵਨ ਦੇ ਸੁਖ-ਦੁੱਖ, ਹਾਸੇ-ਰੋਣੇ ਅਤੇ ਆਸ-ਨਿਰਾਸ਼ਾ ਵਰਗੀਆਂ ਵਿਰੋਧੀ ਹਾਲਤਾਂ ਦੇ ਨਾਜ਼ੁਕ ਸੰਤੁਲਨ ਦੀ ਕਾਵਿਕ ਪੜਚੋਲ ਹੈ। ਇੰਦਰਜੀਤ ਧਾਮੀ ਨੇ ਆਪਣੇ ਵਿਸ਼ਲੇਸ਼ਣਾਤਮਕ ਪਰਚੇ ਵਿੱਚ ਰਚਨਾ ਦੇ ਨਾਲ-ਨਾਲ ਪ੍ਰੀਤ ਮਨਪ੍ਰੀਤ ਦੀ ਸ਼ਖ਼ਸੀਅਤ ਨੂੰ ਵੀ ਬਹੁਤ ਹੀ ਕਾਵਿਕ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ। ਮਾਨਵੀ ਸੰਵੇਦਨਾਵਾਂ ਦੀ ਗੱਲ ਕਰਦਿਆਂ ਕਮਲਜੀਤ ਕੌਰ ਨੇ ਆਪਣੇ ਪਰਚੇ ਵਿੱਚ ਵਿਸ਼ੇਸ਼ ਤੌਰ ‘ਤੇ ਰੇਖਾਂਕਿਤ ਕੀਤਾ ਕਿ ਮਨਪ੍ਰੀਤ ਦੀ ਸ਼ਾਇਰੀ ਅਜੋਕੇ ਦੌਰ ਦੇ ਮਨੁੱਖ ਦੇ ਅੰਦਰੂਨੀ ਦਵੰਦ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਹੁਤ ਬਾਰੀਕੀ ਨਾਲ ਬਿਆਨ ਕਰਦੀ ਹੈ। ਪੰਜਾਬ ਤੋਂ ਆਏ ਵਿਸ਼ੇਸ਼ ਮਹਿਮਾਨ ਸੁਸ਼ੀਲ ਦੁਸਾਂਝ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੀਤ ਮਨਪ੍ਰੀਤ ਇੱਕ ਬਹੁਤ ਹੀ ਸੁਚੇਤ ਅਤੇ ਜਾਗਰੂਕ ਸ਼ਾਇਰ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੀ ਕਵਿਤਾ ਬਹੁ-ਅਰਥੀ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਇਹੀ ਕਿਸੇ ਵੀ ਸਫ਼ਲ ਸ਼ਾਇਰੀ ਦੀ ਅਸਲ ਪਹਿਚਾਣ ਹੁੰਦੀ ਹੈ। ਇਸ ਮੌਕੇ ਪ੍ਰਧਾਨਗੀ ਮੰਡਲ, ਗ਼ਜ਼ਲ ਮੰਚ ਦੇ ਮੈਂਬਰਾਂ ਅਤੇ ਹਾਜ਼ਰ ਸਾਹਿਤ-ਪ੍ਰੇਮੀਆਂ ਵੱਲੋਂ ‘ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਪੁਸਤਕ ਅਤੇ ਕਵੀ ਦੀ ਸ਼ਖ਼ਸੀਅਤ ਬਾਰੇ ਦਵਿੰਦਰ ਗੌਤਮ, ਪ੍ਰਭਜੋਤ ਸੋਹੀ, ਸੁਖਜੀਤ ਹੁੰਦਲ, ਹਰਦਮ ਮਾਨ, ਬਲਬੀਰ ਕੌਰ ਢਿੱਲੋਂ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਬਲਤੇਜ ਬਰਾੜ, ਨਰਿੰਦਰ ਬਾਈਆ, ਪਾਲ ਢਿੱਲੋਂ, ਕ੍ਰਿਸ਼ਨ ਬੈਕਟਰ, ਭੁਪਿੰਦਰ ਮੱਲ੍ਹੀ, ਨਿਰੰਜਨ ਸੂਖਮ ਅਤੇ ਅੰਸ਼ੁਕਰ ਮਹੇਸ਼ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੁਸਤਕ ਨੂੰ ਸਮਕਾਲੀ ਪੰਜਾਬੀ ਗ਼ਜ਼ਲ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ। ਸਮੁੱਚੇ ਸਮਾਗਮ ਦਾ ਸੰਚਾਲਨ ਦਵਿੰਦਰ ਗੌਤਮ ਨੇ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਏ ਵਫਦ ਦਾ ਕੈਲਗਰੀ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ 53 ਸਾਲਾਂ ਬਾਅਦ ਨਿਊਯਾਰਕ ਨਿਕਸ ਦੀ ਇਤਿਹਾਸਕ ਜਿੱਤ, ਲੱਖਾਂ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ
Ad Position 24
No active advertisement