ਟੋਰਾਂਟੋ, 24 ਜੂਨ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਬਰੈਂਪਟਨ ਦੇ ‘ਸੈਂਚੁਰੀ ਪਾਰਕ ਰੀਕ੍ਰੇਸ਼ਨ ਸੈਂਟਰ’ ਵਿਖੇ ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਅਤੇ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਵੱਡੇ ਸਮਾਗਮ ਦੇ ਰੂਪ ਵਿਚ ਮਨਾਇਆ ਗਿਆ ਅਤੇ ਇਸ ਸਮਾਗਮ ਦੌਰਾਨ ਕਈ ਸਨਮਾਨਯੋਗ ਸ਼ਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ’ ਪਹੁੰਚੇ ਭਾਰਤੀ ਦੂਤਾਵਾਸ ਟੋਰਾਂਟੋ ਦੇ ਕੌਂਸਲ ਜਨਰਲ ਗਰੀਸ਼ ਜੁਨੇਜਾ ਨੇ ਇਸ ਮੌਕੇ ਪ੍ਰਬੰਧਕਾਂ ਨੂੰ ਇਸ ਚੰਗੇਰੇ ਕਾਰਜ ਦੀ ਵਧਾਈ ਦਿੰਦਿਆਂ ਆਖਿਆ ਕਿ ਜਿਸ ਮਹਾਨ ਜਰਨੈਲ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਨ੍ਹਾਂ ਦਾ ਭਾਰਤ ਖਾਸਕਰ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ । ਇਸ ਮੌਕੇ ਉੱਘੇ ਸਿੱਖ ਵਿਦਵਾਨ ਅਤੇ ਲੇਖਕ ਪੂਰਨ ਸਿੰਘ ਪਾਂਧੀ ਨੇ ਆਖਿਆ ਕਿ ਮੁਗਲ ਸਾਮਰਾਜ ਵੇਲੇ ਸਿੱਖ ਰਾਜ ਸਥਾਪਿਤ ਕਰਨ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਵਿਸ਼ੇਸ਼ ਯੋਗਦਾਨ ਹੈ ਜਿ੍ਹਨਾਂ ਨੇ ਰਾਮਗੜ੍ਹੀਆ ਮਿਸਲ ਸਥਾਪਿਤ ਕਰਕੇ ਆਪਣੀ ਫੌਜ ਤਿਆਰ ਕੀਤੀ ਅਤੇ ਉਦੋਂ ਦੇ ਸਾਮਰਾਜ ਵਿਰੁੱਧ ਜੰਗਾਂ ਲੜੀਆਂ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਮਹਿੰਦਰ ਸਿੰਘ ਕੁੰਦੀ ਬਲਦੇਵ ਸਿੰਘ ਮਣਕੂ, ਰਵਿੰਦਰ ਸਿੰਘ ਰੂਪਰਾਏ, ਜਸਵੀਰ ਸਿੰਘ ਸੈਂਹਬੀ, ਦਿਲਬਾਗ ਸਿੰਘ ਦੇਵਗਨ, ਪ੍ਰਮਿੰਦਰ ਸਿੰਘ ਲੁਧਿਆਣਾ,ਲੈਕਚਰਾਰ ਬਲਬੀਰ ਸਿੰਘ ਰਾਏਕੋਟੀ ਸ਼ਸ਼ੋਬਤ ਹੋਏ ਜਦੋਂ ਕਿ ਐਡਵੋਕੇਟ ਗੁਰਮੀਤ ਸਿੰਘ ਪਨੇਸਰ ਨਾਭਾ, ਸਤਵਿੰਦਰ ਸਿੰਘ ਪਟਿਆਲਾ, ਗੁਰਚਰਨ ਸਿੰਘ ਜੰਡੂ, ਸਤਨਾਮ ਸਿੰਘ ਵਿਰਦੀ ਦਿੱਲੀ ਵਾਲਿਆਂ ਦਾ ਵੱਖ-ਵੱਖ ਖੇਤਰਾਂ ਵਿੱਚ ਬਣਾਈ ਪਹਿਚਾਣ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਹਰਦਿਆਲ ਸਿੰਘ ਝੀਤਾ ਵੱਲੋਂ ਕੀਤਾ ਗਿਆ ਅਤੇ ਸਮਾਗਮ ਦੇ ਅੰਤ ਵਿੱਚ ਕਰਵਾਏ ਕਵੀ ਦਰਬਾਰ ਵਿੱਚ ਸੁੰਦਰਪਾਲ ਰਾਜਾਸਾਂਸੀ, ਕੁਲਵੰਤ ਕੌਰ ਗੈਦੂ, ਸੁਰਜੀਤ ਕੌਰ, ਰਣਜੀਤ ਸਿੰਘ ਲਾਲ, ਸ੍ਰ. ਸੁਜਾਨ ਸਿੰਘ ਸੁਜਾਨ, ਗਿਆਨ ਸਿੰਘ ਘਈ, ਮਕਸੂਦ ਚੌਧਰੀ, ਭੁਪਿੰਦਰ ਭੌਡੇ ਯੈ ਕੇ, ਪੰਜਾਬ ਤੋਂ ਪਹੁੰਚੇ ਸਤਨਾਮ ਸਿੰਘ ਦਮਦਮੀ ਅਤੇ ਬਲਬੀਰ ਸਿੰਘ ਨੇ ਹਾਜ਼ਰੀ ਲੁਆਈ, ਸਮਾਗਮ ਦੌਰਾਨ ਰਵਿੰਦਰ ਸਿੰਘ ਸੌਂਦ,ਪਰਮਜੀਤ ਸਿੰਘ ਵਿਰਦੀ, ਰਛਪਾਲ ਸਿੰਘ ਧੰਜ਼ਲ, ਭੁਪਿੰਦਰ ਸਿੰਘ ਰਤਨ, ਸਤਨਾਮ ਸਿੰਘ ਗੈਦ,ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਰੌਕੀ, ਸਤਵੀਰ ਸਿੰਘ ਗੋਲਡੀ, ਪਰਮਜੀਤ ਸਿੰਘ ਮਠਾੜੂ, ਸਰਬਜੀਤ ਕੌਰ ਕਾਹਲੋਂ, ਗੁਰਜਸ ਸਿੰਘ ਗੈਦੂ, ਮਨਦੀਪ ਸਿੰਘ ਗੈਦੂ, ਮਹਿਤਾਬ ਸਿੰਘ ਗੈਦੂ, ਹਰੀ ਸਿੰਘ ਅਤੇ ਹੋਰ ਵੀ ਬਹੁਤ ਸਰੇ ਲੋਕ ਮੌਜੂਦ ਸਨ।