ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਲੰਡਨ ਵਿਖੇ ਹਾਈ ਕਮਿਸ਼ਨ ’ਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 26-06-2026
ਲੰਡਨ, 25 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਦੌਰੇ ‘ਤੇ ਆਈ ਭਾਰਤੀ ਪੁਰਸ਼ ਹਾਕੀ ਟੀਮ ਦੇ ਸਵਾਗਤ ਲਈ ਇੰਡੀਆ ਹਾਊਸ ਲੰਡਨ ਵਿਖੇ ਇਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ। ਇਸ ਖ਼ਾਸ ਮੌਕੇ ’ਤੇ ਟੀਮ ਦੇ ਖਿਡਾਰੀ, ਕੋਚ, ਹਾਕੀ ਇੰਡੀਆ ਦੇ ਅਧਿਕਾਰੀ, ਇੰਗਲੈਂਡ ਹਾਕੀ ਦੇ ਨੁਮਾਇੰਦੇ ਤੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਭਾਰਤ ਦੀ ਖੇਡ ਵਿਰਾਸਤ ’ਚ ਹਾਕੀ ਦੇ ਵਿਸ਼ੇਸ਼ ਸਥਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਭਾਰਤ ਤੇ ਯੂ.ਕੇ. ਵਿਚਾਲੇ ਇਕ ਮਜ਼ਬੂਤ ਪੁਲ ਵਜੋਂ ਕੰਮ ਕਰਦੀਆਂ ਹਨ, ਜੋ ਆਪਸੀ ਤਾਲਮੇਲ, ਸਤਿਕਾਰ ਤੇ ਨਿਰਪੱਖ ਖੇਡ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਰਾਹੀਂ ਲੋਕਾਂ ਦੇ ਆਪਸੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਦੀਆਂ ਹਨ। ਇਸ ਦੁਪਹਿਰ ਦੇ ਸਮਾਰੋਹ ਦਾ ਮੁੱਖ ਆਕਰਸ਼ਣ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਰਾਜੇਂਦਰ ਸਿੰਘ ਤੇ ਮਨਪ੍ਰੀਤ ਸਿੰਘ ਨਾਲ ਹੋਈ ਇਕ ਦਿਲਚਸਪ ਗੱਲਬਾਤ ਰਹੀ ਤੇ ਕੁੱਝ ਅਣਸੁਣੀਆਂ ਕਹਾਣੀਆਂ ਤੇ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ’ਚ ਬਰਤਾਨੀਆ ਦੇ ਨਵੇਂ ਸੁਪਰ ਕੰਪਿਊਟਰ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਇਟਲੀ ਦੀ ਜੇਲ੍ਹ ’ਚ ਪੰਜਾਬੀ ਨੌਜਵਾਨ ਵਲੋਂ ਖੁਦਕੁਸ਼ੀ
Ad Position 24
No active advertisement