ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਕਾਟਲੈਂਡ ’ਚ ਬਰਤਾਨੀਆ ਦੇ ਨਵੇਂ ਸੁਪਰ ਕੰਪਿਊਟਰ ਦਾ ਨਿਰਮਾਣ ਸ਼ੁਰੂ

Ad Position 21
No active advertisement
ਅਜੀਤ ਡੈਸਕ 26-06-2026
ਗਲਾਸਗੋ, 25 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਬਰਤਾਨੀਆ ਦੇ ਨਵੇਂ ਰਾਸ਼ਟਰੀ ਸੁਪਰ ਕੰਪਿਊਟਰ ਲਈ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਲਗਭਗ 750 ਮਿਲੀਅਨ ਪੌਂਡ(ਲਗਭਗ 93 ਅਰਬ ਰੁਪਏ) ਦੇ ਸਰਕਾਰੀ ਨਿਵੇਸ਼ ਨਾਲ ਤਿਆਰ ਹੋਣ ਵਾਲਾ ਇਹ ਕੰਪਿਊਟਰ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਨੇੜੇ ਪੈਂਦੇ ਪਿੰਡ ਪੇਨਿਕਿਊਕ ਵਿੱਚ ਸਥਾਪਿਤ ਕੀਤੀ ਜਾ ਰਿਹਾ ਹੈ ਅਤੇ ਇਸ ਦੀ ਮੇਜ਼ਬਾਨੀ ਐਡਨਬਰਾ ਯੂਨੀਵਰਸਿਟੀ ਕਰੇਗੀ। ਇਹ ਕੰਪਿਊਟਰ ਯੂਕੇ ਰਿਸਰਚ ਐਂਡ ਇਨੋਵੇਸ਼ਨ ਦੇ ਅਧੀਨ ਹੋਵੇਗਾ। ਇਸ ਸੁਪਰ ਕੰਪਿਊਟਰ ਦੇ ਮੌਜੂਦਾ ਕੌਮੀ ਪ੍ਰਣਾਲੀ ਆਰਚਰ2 ਨਾਲੋਂ ਕਰੀਬ 50 ਗੁਣਾ ਵੱਧ ਤਾਕਤਵਰ ਹੋਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ ਇਹ ਘੱਟੋ-ਘੱਟ ਇੱਕ ਬਿਲੀਅਨ ਗਣਨਾਵਾਂ ਪ੍ਰਤੀ ਸਕਿੰਟ ਕਰਨ ਦੇ ਯੋਗ ਹੋਵੇਗਾ, ਜਿਸ ਨਾਲ ਬਹੁਤ ਜਟਿਲ ਵਿਗਿਆਨਕ ਕੰਮ ਦਿਨਾਂ ਦੀ ਥਾਂ ਮਿੰਟਾਂ ਵਿੱਚ ਹੋ ਸਕਣਗੇ। ਸੁਪਰ ਕੰਪਿਊਟਰ ਦੀ ਸਹਾਇਤਾ ਨਾਲ ਕੈਂਸਰ ਦੀਆਂ ਦਵਾਈਆਂ ਦੀ ਖੋਜ, ਮੌਸਮੀ ਘਟਨਾਵਾਂ ਦੀ ਭਵਿੱਖਬਾਣੀ/ਪੇਸ਼ਗੋਈ, ਹਵਾਈ ਜਹਾਜ਼ ਇੰਜੀਨੀਅਰਿੰਗ, ਹੜਾਂ ਦੇ ਖਤਰੇ , ਸਮੁੰਦਰੀ ਤਾਪਮਾਨ ਵਿੱਚ ਤਬਦੀਲੀਆਂ ਅਤੇ ਭੂਚਾਲਾਂ ਦੇ ਖਤਰੇ ਆਦਿ ਖੇਤਰਾਂ ਵਿੱਚ ਵਰਤਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਬ੍ਰਿਟੇਨ ਦੀ AI ਅਤੇ ਵਿਗਿਆਨਕ ਖੋਜ ਲਈ ਘਰੇਲੂ ਕੰਪਿਊਟਿੰਗ ਸਮਰੱਥਾ ਮਜ਼ਬੂਤ ਕਰੇਗਾ। ਪ੍ਰੋਜੈਕਟ ਵਿੱਚ ਵਾਤਾਵਰਣਕ ਪੱਖ ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਸਕਾਟਲੈਂਡ ਦੇ ਠੰਢੇ ਮੌਸਮ ਅਤੇ ਉੱਨਤ ਕੂਲਿੰਗ ਤਕਨਾਲੋਜੀ ਨਾਲ ਬਿਜਲੀ ਦੀ ਖਪਤ ਘਟਾਉਣ ਦਾ ਟੀਚਾ ਹੈ। ਕੰਪਿਊਟਰ ਤੋਂ ਨਿਕਲਣ ਵਾਲੀ ਵਾਧੂ ਗਰਮੀ ਨੂੰ ਯੂਨੀਵਰਸਿਟੀ ਦੀਆਂ ਇਮਾਰਤਾਂ ਗਰਮ ਕਰਨ ਲਈ ਵਰਤਣ ਦੀ ਯੋਜਨਾ ਹੈ। ਭਵਿੱਖ ਵਿੱਚ ਇਸ ਨੂੰ ਸਥਾਨਕ ਘਰਾਂ ਤੱਕ ਪਹੁੰਚਾਉਣ ਦੀ ਸੰਭਾਵਨਾ ਵੀ ਜਾਂਚੀ ਜਾਵੇਗੀ। ਇਸ ਦੀ ਇਮਾਰਤ ਦਾ ਨਿਰਮਾਣ 2027 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਨਵਾਂ ਸੁਪਰਕੰਪਿਊਟਰ 2028 ਦੀ ਬਸੰਤ ਤੱਕ ਵਰਤੋਂ ਲਈ ਤਿਆਰ ਹੋ ਸਕਦਾ ਹੈ। ਇਹ ਯੋਜਨਾ ਬ੍ਰਿਟੇਨ ਦੇ ਵੱਡੇ ਕੰਪਿਊਟਿੰਗ ਢਾਂਚੇ ਦੇ ਰੋਡਮੈਪ ਦਾ ਹਿੱਸਾ ਹੈ, ਜਿਸ ਵਿੱਚ 2030 ਤੱਕ ਜਨਤਕ ਖੋਜ ਕੰਪਿਊਟਿੰਗ ਸਮਰੱਥਾ ਵਧਾਉਣ ਲਈ ਵੱਡੇ ਪੱਧਰ ਦਾ ਨਿਵੇਸ਼ ਸ਼ਾਮਲ ਹੈ। ਇਸ ਦੀ ਇਮਾਰਤ ਦਾ ਨਿਰਮਾਣ 2027 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਨਵਾਂ ਸੁਪਰਕੰਪਿਊਟਰ 2028 ਦੀ ਬਸੰਤ ਤੱਕ ਵਰਤੋਂ ਲਈ ਤਿਆਰ ਹੋ ਸਕਦਾ ਹੈ। ਇਹ ਯੋਜਨਾ ਬ੍ਰਿਟੇਨ ਦੇ ਵੱਡੇ ਕੰਪਿਊਟਿੰਗ ਢਾਂਚੇ ਦੇ ਰੋਡਮੈਪ ਦਾ ਹਿੱਸਾ ਹੈ, ਜਿਸ ਵਿੱਚ 2030 ਤੱਕ ਜਨਤਕ ਖੋਜ ਕੰਪਿਊਟਿੰਗ ਸਮਰੱਥਾ ਵਧਾਉਣ ਲਈ ਵੱਡੇ ਪੱਧਰ ਦਾ ਨਿਵੇਸ਼ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਡਬਲਿਊ.ਐਨ.ਬੀ.ਏ. ਖਿਡਾਰੀ ਸੋਫੀ ਕਨਿੰਘਮ ਨੂੰ ਤੰਗ ਕਰਨ ਦੇ ਦੋਸ਼, ਇਕ ਭਾਰਤੀ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਲੰਡਨ ਵਿਖੇ ਹਾਈ ਕਮਿਸ਼ਨ ’ਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ
Ad Position 24
No active advertisement