ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਡਬਲਿਊ.ਐਨ.ਬੀ.ਏ. ਖਿਡਾਰੀ ਸੋਫੀ ਕਨਿੰਘਮ ਨੂੰ ਤੰਗ ਕਰਨ ਦੇ ਦੋਸ਼, ਇਕ ਭਾਰਤੀ ਵਿਅਕਤੀ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 26-06-2026
ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ )-ਡਬਲਿਊ.ਐਨ.ਬੀ.ਏ. ਦੀ ਇੰਡੀਆਨਾ ਫੀਵਰ ਟੀਮ ਦੀ ਖਿਡਾਰੀ ਸੋਫੀ ਕਨਿੰਘਮ ਨੂੰ ਸੋਸ਼ਲ ਮੀਡੀਆ ਰਾਹੀਂ ਤੰਗ ਕਰਨ, ਧਮਕੀਆਂ ਭੇਜਣ ਤੇ ਪਿੱਛਾ ਕਰਨ ਦੇ ਦੋਸ਼ਾਂ ਹੇਠ ਇੰਡੀਆਨਾ ਦੇ 48 ਸਾਲਾ ਕੇਵਿਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਕੇਵਿਨ ਸਿੰਘ 48 ਸਾਲਾ ਨੇ 2025 ਤੋਂ ਕਨਿੰਘਮ ਨੂੰ ਆਨਲਾਈਨ ਸੁਨੇਹੇ ਭੇਜਣੇ ਸ਼ੁਰੂ ਕੀਤੇ ਸਨ। ਫਰਵਰੀ ਵਿੱਚ ਸੁਰੱਖਿਆ ਟੀਮ ਵੱਲੋਂ ਉਸ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਦਾ ਰਵੱਈਆ ਹੋਰ ਗੰਭੀਰ ਹੋ ਗਿਆ। ਹੁਣ ਉਸ ’ਤੇ ਸਟਾਕਿੰਗ, ਹਰਾਸਮੈਂਟ, ਧਮਕਾਉਣ ਅਤੇ ਅਸ਼ਲੀਲ ਸੁਨੇਹੇ ਭੇਜਣ ਦੇ ਦੋਸ਼ ਲਗਾਏ ਗਏ ਹਨ। ਸੋਫੀ ਕਨਿੰਘਮ, ਜੋ 29 ਸਾਲ ਦੀ ਹੈ, 2025 ’ਚ ਫੀਨਿਕਸ ਮਰਕਰੀ ਤੋਂ ਇੰਡੀਆਨਾ ਫੀਵਰ ਵਿੱਚ ਆਈ ਸੀ। ਉਹ ਆਪਣੀ ਸਖ਼ਤ ਖੇਡ ਅਤੇ ਮੈਦਾਨ ’ਤੇ ਨਿਡਰ ਅੰਦਾਜ਼ ਲਈ ਜਾਣੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ, ਇਹ ਦੂਜਾ ਮਾਮਲਾ ਹੈ ਜਦੋਂ ਇੰਡੀਆਨਾ ਫੀਵਰ ਦੇ ਖਿਡਾਰੀਆਂ ਨੂੰ ਸਟਾਕ ਕਰਨ ਦੇ ਦੋਸ਼ ਵਿਚ ਕਿਸੇ ਵਿਅਕਤੀ ’ਤੇ ਕਾਰਵਾਈ ਹੋਈ ਹੈ। ਪਹਿਲਾਂ 2025 ਵਿਚ ਵੀ ਇਕ ਵਿਅਕਤੀ ਨੂੰ ਸਟਾਕਿੰਗ ਤੇ ਹਰਾਸਮੈਂਟ ਮਾਮਲੇ ਵਿਚ ਸਜ਼ਾ ਹੋ ਚੁੱਕੀ।
Ad Position 22
No active advertisement
ਪਿਛਲੀ ਖ਼ਬਰ ਸਰਫ਼ਬੋਰਡ ’ਤੇ ਸਵਾਰ ਹੋ ਕੇ ਪ੍ਰਸ਼ੰਸਕਾਂ ਨੇ ਵਧਾਇਆ ਕੈਨੇਡਾ ਦੀ ਟੀਮ ਦਾ ਹੌਸਲਾ ਅਗਲੀ ਖ਼ਬਰ ਸਕਾਟਲੈਂਡ ’ਚ ਬਰਤਾਨੀਆ ਦੇ ਨਵੇਂ ਸੁਪਰ ਕੰਪਿਊਟਰ ਦਾ ਨਿਰਮਾਣ ਸ਼ੁਰੂ
Ad Position 24
No active advertisement