ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

6.5 ਅਰਬ ਡਾਲਰ ਦੇ ਸਿਹਤ ਸਕੀਮਾਂ ਘੁਟਾਲੇ ਵਿੱਚ 90 ਡਾਕਟਰਾਂ ਸਣੇ 455 ਵਿਰੁੱਧ ਦੋਸ਼ ਅਇਦ

Ad Position 21
No active advertisement
ਅਜੀਤ ਡੈਸਕ 26-06-2026
ਸੈਕਰਾਮੈਂਟੋ, 25 ਜੂਨ (ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਨੇ ਐਲਾਨ ਕੀਤਾ ਕਿ 45 ਰਾਜਾਂ ਵਿੱਚ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਸਮੇਤ 450 ਤੋਂ ਵੱਧ ਲੋਕਾਂ ‘ਤੇ ਵਿਸ਼ਵਵਿਆਪੀ ਸਿਹਤ ਸੰਭਾਲ ਧੋਖਾਧੜੀ ਸਕੀਮਾਂ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ ਜੋ ਕਿ ਕੁੱਲ 6.5 ਅਰਬ ਡਾਲਰਾਂ ਦੀ ਧੋਖਾਧੜੀ ਹੈ। ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ 45 ਰਾਜਾਂ ਵਿੱਚ 455 ਵਿਅਕਤੀਆਂ ਜਿਨਾਂ ਵਿੱਚ 90 ਤੋਂ ਵੱਧ ਡਾਕਟਰ ਸ਼ਾਮਲ ਹਨ ‘ਤੇ ਝੂਠੇ ਮੈਡੀਕੇਅਰ ਅਤੇ ਮੈਡੀਕੇਡ ਦਾਅਵਿਆਂ ਦੇ ਦੋਸ਼ ਲਗਾਏ ਗਏ ਹਨ ਜਿਨਾਂ ਕਾਰਨ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ। 2026 ਨੈਸ਼ਨਲ ਹੈਲਥ ਕੇਅਰ ਫਰਾਡ ਟੇਕਡਾਊਨ ਨਾਮਕ ਇਸ ਕਾਰਵਾਈ ਵਿੱਚ ਐਰੀਜ਼ੋਨਾ ਵਿੱਚ 1ਅਰਬ ਡਾਲਰ ਦੀ ਸਕੀਮ, ਵਰਜੀਨੀਆ ਵਿੱਚ ਬੇਘਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ 4.9 ਲੱਖ ਡਾਲਰ ਦੀ ਮੈਡੀਕੇਡ ਸਕੀਮ, ਅਤੇ ਕੈਲੀਫੋਰਨੀਆ ਵਿੱਚ 27.7 ਲੱਖ ਡਾਲਰ ਦੀ ਮੈਡੀਕੇਅਰ ਹਾਸਪਾਈਸ ਧੋਖਾਧੜੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਅਮਰੀਕੀ ਇਤਿਹਾਸ ਵਿੱਚ ਸਿਹਤ-ਸੰਭਾਲ ਧੋਖਾਧੜੀ ਵਿਰੁੱਧ ਸਰਕਾਰ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਧੋਖਾਧੜੀ ਕਾਰਨ ਕੁਝ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਐਫ ਬੀ ਆਈ ਡਾਇਰੈਕਟਰ ਕਾਸ਼ ਪਟੇਲ ਨੇ ਵਾਸ਼ਿੰਗਟਨ, ਡੀ ਸੀ ਵਿੱਚ ਰੌਬਰਟ ਐਫ. ਕੈਨੇਡੀ ਡਿਪਾਰਟਮੈਂਟ ਆਫ਼ ਜਸਟਿਸ ਬਿਲਡਿੰਗ ਵਿਖੇ ਇੱਕ ਪੱਤਰਕਾਰ ਕਾਨਫਰੰਸ ਵਿੱਚ ਸਿਹਤ ਸੰਭਾਲ ਨਾਲ ਸਬੰਧਤ ਧੋਖਾਧੜੀ ਵਿਰੁੱਧ ਹਾਲ ਹੀ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵੇਰਵੇ ਸਹਿਤ ਦੱਸਿਆ। ਉਨਾਂ ਕਿਹਾ ਕਿ ਧੋਖਾਧੜੀ ਵਿੱਚ ਹਰ ਗ੍ਰਿਫਤਾਰੀ ਅਮਰੀਕੀ ਟੈਕਸਦਾਤਾਵਾਂ ਨੂੰ ਲੁੱਟਣ ਵਾਲੇ ਅਧਿਕਾਰੀਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਆਪਣੇ ਅਪਰਾਧਾਂ ਤੋਂ ਬਚ ਨਹੀਂ ਸਕਣਗੇ।
Ad Position 22
No active advertisement
ਪਿਛਲੀ ਖ਼ਬਰ ਇਕਵਾਡੋਰ ਨੇ ਕੀਤਾ ਵੱਡਾ ਉਲਟਫੇਰ ਅਗਲੀ ਖ਼ਬਰ ਫੋਰਕਲੋਜ਼ਰ ਘਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ, ਨਵੇਂ ਮਾਲਕ ਦੇ ਉੱਡੇ ਹੋਸ਼
Ad Position 24
No active advertisement