ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡੀ.ਆਰ. ਕਾਂਗੋ ਨੇ ਰਚਿਆ ਇਤਿਹਾਸ ਉਜ਼ਬੇਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ’ਚ ਪੁੱਜਾ

Ad Position 21
No active advertisement
ਅਜੀਤ ਡੈਸਕ 29-06-2026
ਨਿਊਯਾਰਕ, 28 ਜੂੁਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ’ਚ ਡੀ.ਆਰ. ਕਾਂਗੋ ਨੇ ਸ਼ਾਨਦਾਰ ਵਾਪਸੀ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਗੇੜ ’ਚ ਥਾਂ ਬਣਾ ਲਈ ਹੈ। ਮੈਚ ਦੇ ਆਖ਼ਰੀ 22 ਮਿੰਟਾਂ ਤੇ ਇੰਜਰੀ ਟਾਈਮ ’ਚ ਗੋਲ ਕਰਕੇ ਡੀਆਰ ਕਾਂਗੋ ਨੇ ਇਤਿਹਾਸਕ ਜਿੱਤ ਦਰਜ ਕੀਤੀ। ਮੈਚ ਦੀ ਸ਼ੁਰੂਆਤ ਉਜ਼ਬੇਕਿਸਤਾਨ ਨੇ ਹਮਲਾਵਰ ਅੰਦਾਜ਼ ’ਚ ਕੀਤੀ। 10ਵੇਂ ਮਿੰਟ ’ਚ ਟੀਮ ਦੇ ਕਪਤਾਨ ਐਲਡੋਰ ਸ਼ੋਮੁਰੋਦੋਵ ਨੇ ਸੁੰਦਰ ਗੋਲ ਕਰਕੇ ਉਜ਼ਬੇਕਿਸਤਾਨ ਨੂੰ 1-0 ਦੀ ਬੜ੍ਹਤ ਦਿਵਾਈ। ਪਹਿਲੇ ਹਾਫ਼ ’ਚ ਡੀਆਰ ਕਾਂਗੋ ਨੇ ਵੀ ਗੋਲ ਕੀਤਾ, ਪਰ ਵੀ.ਏ.ਆਰ. ਨੇ ਫਾਊਲ ਕਾਰਨ ਉਹ ਗੋਲ ਰੱਦ ਕਰ ਦਿੱਤਾ। ਇਸ ਤਰ੍ਹਾਂ ਪਹਿਲੇ ਅੱਧ ਤੱਕ ਉਜ਼ਬੇਕਿਸਤਾਨ 1-0 ਨਾਲ ਅੱਗੇ ਸੀ। ਦੂਜੇ ਅੱਧ ਵਿਚ ਡੀ.ਆਰ. ਕਾਂਗੋ ਨੇ ਹਮਲੇ ਤੇਜ਼ ਕਰ ਦਿੱਤੇ। 68ਵੇਂ ਮਿੰਟ ’ਚ ਯੋਆਨੇ ਵਿਸਾ ਨੂੰ ਪੈਨਲਟੀ ਮਿਲੀ ਤੇ ਉਸ ਨੇ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ 78ਵੇਂ ਮਿੰਟ ’ਚ ਮਾਏਲੇ ਨੇ ਗੋਲ ਕਰਕੇ ਡੀ.ਆਰ. ਕਾਂਗੋ ਨੂੰ 2-1 ਨਾਲ ਅੱਗੇ ਕਰ ਦਿੱਤਾ। ਇੰਜਰੀ ਟਾਈਮ ਦੇ 91ਵੇਂ ਮਿੰਟ ’ਚ ਯੋਆਨੇ ਵਿਸਾ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 3-1 ਕਰ ਦਿੱਤਾ ਤੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਲਜੀਰੀਆ-ਆਸਟਰੀਆ ਡਰਾਅ ਨਾਲ ਨਾਕਆਊਟ ’ਚ ਪਹੁੰਚੀਆਂ ਅਗਲੀ ਖ਼ਬਰ ਅਮਰੀਕਾ ਦੇ ਦਰਵਾਜ਼ੇ ਸ਼ਰਨ ਮੰਗਣ ਵਾਲਿਆਂ ਲਈ ਹੋਏ ਬੰਦ- ਟਰੰਪ ਪ੍ਰਸ਼ਾਸਨ
Ad Position 24
No active advertisement