ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਲਜੀਰੀਆ-ਆਸਟਰੀਆ ਡਰਾਅ ਨਾਲ ਨਾਕਆਊਟ ’ਚ ਪਹੁੰਚੀਆਂ

Ad Position 21
No active advertisement
ਅਜੀਤ ਡੈਸਕ 29-06-2026
ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਜੇ’ ਦੇ ਆਖ਼ਰੀ ਮੁਕਾਬਲੇ ਵਿਚ ਅਲਜੀਰੀਆ ਤੇ ਆਸਟਰੀਆ ਵਿਚਕਾਰ ਖੇਡਿਆ ਗਿਆ ਮੈਚ 3-3 ਦੀ ਬਰਾਬਰੀ ’ਤੇ ਸਮਾਪਤ ਹੋਇਆ। ਮੈਚ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਹਮਲਾਵਰ ਅੰਦਾਜ਼ ’ਚ ਨਜ਼ਰ ਆਈਆਂ। 11ਵੇਂ ਮਿੰਟ ’ਚ ਆਸਟਰੀਆ ਦੇ ਮਾਰਕੋ ਅਰਨਾਟੋਵਿਚ ਨੂੰ ਫਾਊਲ ਲਈ ਮੈਚ ਦਾ ਪਹਿਲਾ ਪੀਲਾ ਕਾਰਡ ਮਿਲਿਆ। 28ਵੇਂ ਮਿੰਟ ਵਿੱਚ ਆਸਟਰੀਆ ਨੇ ਪਹਿਲਾ ਗੋਲ ਕਰਕੇ ਮੈਚ ’ਚ ਬੜ੍ਹਤ ਬਣਾਈ। ਮਾਰਕੋ ਅਰਨਾਟੋਵਿਚ ਨੇ ਗੋਲ ਕਰਕੇ ਸਕੋਰ 1-0 ਕਰ ਦਿੱਤਾ। ਇਸ ਤੋਂ ਬਾਅਦ ਅਲਜੀਰੀਆ ਨੇ ਦਬਾਅ ਵਧਾਇਆ ਤੇ ਪਹਿਲੇ ਹਾਫ਼ ਦੇ ਅਖੀਰ ਵਿੱਚ ਰਫ਼ੀਕ ਬੈਲਘਾਲੀ ਨੇ ਸ਼ਾਨਦਾਰ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਦੂਜੇ ਅੱਧ ’ਚ 55ਵੇਂ ਮਿੰਟ ’ਚ ਮਾਰਸੇਲ ਸਾਬਿਤਜ਼ਰ ਨੇ ਕੋਨਰਾਡ ਲਾਈਮਰ ਦੀ ਮਦਦ ਨਾਲ ਬਾਕਸ ਤੋਂ ਬਾਹਰੋਂ ਸ਼ਾਨਦਾਰ ਸ਼ਾਟ ਲਗਾ ਕੇ ਆਸਟਰੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਪਰ ਅਲਜੀਰੀਆ ਨੇ ਹਾਰ ਨਹੀਂ ਮੰਨੀ ਤੇ ਕੇਵਲ ਪੰਜ ਮਿੰਟ ਬਾਅਦ ਕਪਤਾਨ ਰਿਆਦ ਮਹਰੇਜ਼ ਨੇ ਹੁਸਾਮ ਆਉਆਰ ਦੇ ਪਾਸ ’ਤੇ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਮੈਚ ਦੇ ਆਖ਼ਰੀ ਹਿੱਸੇ ਵਿੱਚ ਦੋਵੇਂ ਟੀਮਾਂ ਕੁਝ ਸੰਭਲ ਕੇ ਖੇਡਦੀਆਂ ਦਿਖਾਈ ਦਿੱਤੀਆਂ ਪਰ ਇੰਜਰੀ ਟਾਈਮ ’ਚ ਰੋਮਾਂਚ ਮੁੜ ਚਰਮ ’ਤੇ ਪਹੁੰਚ ਗਿਆ। 90+3ਵੇਂ ਮਿੰਟ ’ਚ ਰਿਆਦ ਮਹਰੇਜ਼ ਨੇ ਆਪਣਾ ਦੂਜਾ ਗੋਲ ਕਰਦਿਆਂ ਅਲਜੀਰੀਆ ਨੂੰ 3-2 ਨਾਲ ਅੱਗੇ ਕਰ ਦਿੱਤਾ ਤੇ ਲੱਗ ਰਿਹਾ ਸੀ ਕਿ ਅਲਜੀਰੀਆ ਗਰੁੱਪ ’ਚ ਦੂਜੇ ਸਥਾਨ ’ਤੇ ਕਬਜ਼ਾ ਕਰ ਲਵੇਗਾ।
ਹਾਲਾਂਕਿ ਆਸਟਰੀਆ ਨੇ ਆਖ਼ਰੀ ਪਲਾਂ ’ਚ ਹਿੰਮਤ ਨਹੀਂ ਹਾਰੀ। 90+6ਵੇਂ ਮਿੰਟ ਵਿਚ ਸਾਸਾ ਕਲਾਜ਼ਦਿਚ ਨੇ ਹੈਡਰ ਰਾਹੀਂ ਗੋਲ ਕਰਕੇ ਮੈਚ 3-3 ਨਾਲ ਬਰਾਬਰ ਕਰ ਦਿੱਤਾ। ਇਹ ਗੋਲ ਆਸਟਰੀਆ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ, ਕਿਉਂਕਿ ਇਸ ਨਾਲ ਟੀਮ ਨੇ ਗਰੁੱਪ ‘ਜੇ’ ’ਚ ਦੂਜਾ ਸਥਾਨ ਹਾਸਲ ਕਰ ਲਿਆ। ਇਸ ਨਤੀਜੇ ਨਾਲ ਦੋਵੇਂ ਟੀਮਾਂ ਨਾਕਆਉਟ ’ਚ ਪੁੱਜ ਗਈਆਂ।
Ad Position 22
No active advertisement
ਪਿਛਲੀ ਖ਼ਬਰ 48 ਟੀਮਾਂ ਵਾਲੇ ਫੀਫਾ ਵਿਸ਼ਵ ਕੱਪ ’ਚ ਵੀ ਭਾਰਤ ਤੇ ਪਾਕਿਸਤਾਨ ਰਹੇ ਗੈਰ-ਹਾਜ਼ਰ ਅਗਲੀ ਖ਼ਬਰ ਡੀ.ਆਰ. ਕਾਂਗੋ ਨੇ ਰਚਿਆ ਇਤਿਹਾਸ ਉਜ਼ਬੇਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ’ਚ ਪੁੱਜਾ
Ad Position 24
No active advertisement