ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਫਾਈਬ ਰਾਈਡਰਸ ਸੁਸਾਇਟੀ ਆਫ ਕੈਲਗਰੀ ਵੱਲੋ ‘ਵਿਰਾਸਤ ਦੀ ਗੂੰਜ’ ਕਰਵਾਏ ਪ੍ਰੋਗ੍ਰਾਮ ਨੇ ਵੱਖਰੀ ਛਾਪ ਛੱਡੀ

Ad Position 21
No active advertisement
ਅਜੀਤ ਡੈਸਕ 30-06-2026
ਕੈਲਗਰੀ, 29 ਜੂਨ (ਜਸਜੀਤ ਸਿੰਘ ਧਾਮੀ)-ਫਾਈਬ ਰਾਈਡਰਸ ਸੁਸਾਇਟੀ ਆਫ ਕੈਲਗਰੀ ਵੱਲੋ ‘ਵਿਰਾਸਤ ਦੀ ਗੂੰਜ’ ਪ੍ਰੋਗ੍ਰਾਮ ਕੈਲਗਰੀ ਵਿਖੇ ਬਹੁਤ ਹੀ ਵਧੀਆ ਪ੍ਰਬੰਧਾਂ ਹੇਠ ਕਰਵਾਇਆ ਗਿਆ। ਇਹ ਪ੍ਰੋਗ੍ਰਾਮ ਬਲਜੀਤ ਸਿੰਘ ਪੰਧੇਰ,ਭੋਲਾ ਸਿੰਘ ਚੌਹਾਨ,ਪ੍ਰਦੀਪ ਸਿੰਘ ਬੈਨੀਪਾਲ,ਮਨਜੋਤ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਰਾਏ ਵੱਲੋ ਆਪਣੀ ਟੀਮ ਨਾਲ ਮਿਲ ਕੇ ਵਿਰਸੇ ਨੂੰ ਸਮਰਪਿਤ ਰਿਹਾ। ਪ੍ਰੋਗ੍ਰਾਮ ਦੀ ਸੁਰੂਆਤ ਛੋਟੇ-ਛੋਟੇ ਬੱਚਿਆ ਵੱਲੋ ਗੱਤਕੇ ਦੇ ਕਰਤੱਬ ਦਿਖਾਉਦਿਆ ਕੀਤੀ ਗਈ। ਉਪਰੰਤ ਬਲਜੀਤ ਸਿੰਘ ਪੰਧੇਰ ਨੇ ਆਏ ਸਾਰਿਆ ਅਤੇ ਸਹਿਯੋਗੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਸੁਸਾਇਟੀ ਦਾ ਮੁੱਖ ਮਕਸਦ ਬੱਚਿਆ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦਾ ਹੈ। ਇਸ ਸਮੇਂ ਢਾਡੀ ਜਥੇ ਜਗਦੇਵ ਸਿੰਘ ਜਾਚਕ,ਸਤਨਾਮ ਸਿੰਘ ਲਾਲੀ ਅਤੇ ਹਰਦੀਪ ਸਿੰਘ ਖਹਿਰਾ ਨੇ ਵੀਰ ਰਸ ਵਾਰਾਂ ਰਾਹੀ ਪੁਰਾਤਨ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆ ਨੂੰ ਯਾਦ ਕਰਦਿਆ ਹਾਜ਼ਰੀ ਭਰੀ। ਇਸ ਮੌਕੇ ਬੱਚਿਆ ਵੱਲੋ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਪੜੀਆ ਗਈਆ ਅਤੇ ਡੈਨ ਸਿੱਧੂ,ਸੁਖਦੀਪ ਸਿੰਘ ਬਰਨਾਲਾ ਅਤੇ ਯੂਨੀਵਰਸਿਟੀ ਦੇ ਨੌਜਵਾਨਾਂ ਵੱਲੋ ਤਕਰੀਰਾਂ ਕੀਤੀਆ ਗਈਆ। ਇਸ ਸਮੇਂ ਰਣਜੀਤ ਸਿੱਧੂ ਵੱਲੋ ਨਿਰਦੇਸ਼ਿਤ ਨਾਟਕ ਕੁਰਬਾਨੀਆਂ ਦੀ ਵਿਰਾਸਤ ਪੇਸ਼ ਕੀਤਾ ਗਿਆ। ਪ੍ਰੋਗ੍ਰਾਮ ਵਿੱਚ ਭਾਗ ਲੈਣ ਵਾਲੇ ਅਤੇ ਸਹਿਯੋਗ ਦੇਣ ਵਾਲਿਆ ਵੱਲੋ ਪ੍ਰਬੰਧਕਾਂ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਤਾਬਾਂ ਦੀ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗ੍ਰਾਮ ਸਮੇਂ ਮੰਚ ਸੰਚਾਲਨ ਦੀ ਜੁੰਮੇਵਾਰੀ ਭੋਲਾ ਸਿੰਘ ਚੋਹਾਨ ਹੁਰਾਂ ਵੱਲੋ ਬਾਖੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੇ ਐਮਿਰੇਟਸ ਅਰੀਨਾ ਵਿਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਸਮਾਰੋਹ ਕਰਵਾਇਆ ਅਗਲੀ ਖ਼ਬਰ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਬੀਬੀ ਸੁਰਜੀਤ ਕੌਰ ਦਾ ਇੰਗਲੈਂਡ ਵਿਚ ਵਿਸ਼ੇਸ਼ ਸਨਮਾਨ
Ad Position 24
No active advertisement