08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਇੰਡੀਆਨਾ ’ਚ ਪੱਤਰਕਾਰ-ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ ਅਮੈਰੀਕਨ ਡਰੀਮ’ ਲੋਕ ਅਰਪਿਤ

Ad Position 21
No active advertisement
ਅਜੀਤ ਡੈਸਕ 02-07-2026
ਇੰਡੀਅਨਐਪਲਸ (ਇੰਡੀਆਨਾ), 1 ਜੁਲਾਈ (ਅ ਬ)- ਪੰਜਾਬੀ ਦੇ ਲੇਖਕ, ਪੱਤਰਕਾਰ ਤੇ ਅਮਰੀਕਾ ਤੋਂ ‘ਅਜੀਤ’ਦੀ ਪ੍ਰਤੀਨਿਧਤਾ ਕਰ ਰਹੇ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ ਅਮੈਰੀਕਨ ਡਰੀਮਜ਼’ ਇੱਥੇ ਨਾਮੀ ਪ੍ਰਮੋਟਰ, ਲਖਵੀਰ ਜੌਹਲ ਦੇ ਇੰਡੀਆ ਪੈਲਸ ਵਿਖੇ ਇੰਡੀਆਨਾ ਦੇ ਨਾਮਵਰ ਪੰਜਾਬੀ ਕਾਰੋਬਾਰੀਆਂ ਤੇ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭੋਰਾ ਨੇ ਇਸ ਪੁਸਤਕ ਨਾਲ ਅਮਰੀਕਾ ਦੇ ਉਨ੍ਹਾਂ ਪੰਜਾਬੀਆਂ ਦੀ ਜੀਵਨੀ ’ਤੇ ਰੌਸ਼ਨੀ ਪਾ ਕੇ ਇਤਿਹਾਸਕ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਨ ਹੋਵੇਗਾ। ਜ਼ਿਕਰਯੋਗ ਹੈ ਕਿ 350 ਪੰਨਿਆਂ ਦੀ ਪੁਸਤਕ ’ਚ ਅਮਰੀਕਾ ਦੀਆਂ 50 ਪੰਜਾਬੀ ਨਾਮੀ ਸਖਸ਼ੀਅਤਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਕਾਰੋਬਾਰ ਦੇ ਖੇਤਰ ’ਚ ਵੱਡੀਆਂ ਮੱਲਾਂ ਮਾਰ ਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਦਰੜ, ਸ਼ਿੰਗਾਰਾ ਸਿੰਘ ਸ਼ੇਰਮਾਰ,ਕਰਨੈਲ ਸਿੰਘ ਨੌਰਦ,ਰਣਜੀਤ ਸਿੰਘ ਜੋਹਲ, ਗੁਰਬਖਸ਼ ਰਾਹੀ, ਲਖਵਿੰਦਰ ਸਿੰਘ ਬੱਗਾ, ਸੁਰਜੀਤ ਸਿੰਘ ਮੱਟੂ ਤੇ ਅਵਤਾਰ ਸਿੰਘ ਓਹਾਇਓ ਸ਼ਾਮਿਲ ਸਨ। ਕਾਮੇਡੀ ਅਦਾਕਾਰ ਤੇ ਜਸ ਪੰਜਾਬੀ ਦੇ ‘ਜਲਵੇ ਜੱਗੀ ਦੇ’ ਨਾਲ ਚਰਚਿਤ ਜਗਤਾਰ ਜੱਗੀ ਨੇ ਇਸ ਸਮੁੱਚੇ ਸਮਾਗਮ ਦੀ ਸੰਚਾਲਨਾ ਕਰਦਿਆਂ ਕਿਹਾ ਕਿ ਭੌਰਾ ਦੀ ਮੀਡੀਆ ਖੇਤਰ ਵਿਚ ਕੌਮਾਂਤਰੀ ਪੱਧਰ ’ਤੇ ਵੱਡੀ ਦੇਣ ਹੈ। ਭੌਰਾ ਨੇ ਇਸ ਕਿਤਾਬ ਦੀ ਮਹੱਤਤਾ ਤੇ ਉਨਾਂ ਨੇ ਇਸ ਕਿਤਾਬ ਦੀ ਰਚਨਾ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਤੇ ਕਿਹਾ ਕਿ ਇਸ ਪੁਸਤਕ ਨੂੰ ਪੰਜਾਬ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਰਿਲੀਜ਼ ਕੀਤਾ ਗਿਆ ਸੀ ਤੇ ਇਹ ਪੁਸਤਕ ਆਉਣ ਵਾਲੇ ਸਮੇਂ ਵਿਚ ਉਹ ਰਾਸ਼ਟਰਪਤੀ ਤੇ ਯੂਨਾਈਟਡ ਨੇਸ਼ਨ ਤੱਕ ਪਹੁੰਚਾਉਣ ਦੇ ਯਤਨਾਂ ਚ ਲੱਗੇ ਹੋਏ ਹਨ। ਇਸ ਮੌਕੇ ਅਵਤਾਰ ਸਿੰਘ ਓਹਾਇਓ, ਲਖਵਿੰਦਰ ਸਿੰਘ ਬੱਗਾ ਗੁਰਬਖਸ਼ ਰਾਹੀ,ਚੰਨੀ ਬਰਨਾਲਾ ਬਲਰਾਜ ਸਿੰਘ ਨੇ ਵੀ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਮਾਹੌਲ ਨੂੰ ਸੰਗੀਤਕ ਤੇ ਕਾਵਿਕ ਬਣਾਇਆ। ਇਸ ਮੌਕੇ ਨਵਜੀਤ ਸਿੰਘ ਧਨੋਆ, ਅਮਰੀਕ ਸਿੰਘ ਭੌਰਾ, ਬਲਵੀਰ ਸਿੰਘ ਭੌਰਾ, ਜੋਗਾ ਸਿੰਘ ਨੌਰਦ ਤੋਂ ਸਿਵਾ ਗੁਰਪ੍ਰੀਤ ਸਿੰਘ ਮੱਲੀ,ਕਮਲਜੀਤ ਸਿੰਘ ਬੈਂਸ, ਭੁਪਿੰਦਰ ਸਿੰਘ ਸੋਢੀ, ਸੰਨੀ ਤੂਰ, ਦੀਪਕ ਵਰਮਾ,ਅਵਤਾਰ ਸਿੰਘ ਭੌਰਾ ਲੱਕੀ, ਸੋਨੂ ਸ਼ੇਰਮਾਰ, ਬਲਜੀਤ ਢੀਂਡਸਾ, ਬਾਦਲ ਗਿੱਲ, ਗੁਰਦੀਪ ਸਿੰਘ ਬੋਪਾਰਾਏ ਤੇ ਕਮਲਜੀਤ ਸਿੰਘ ਲਵਲੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਸਿੱਖ ਨੈੱਟਵਰਕ ਵਲੋਂ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਸੰਬੰਧੀ ਦੇਸ਼-ਪੱਧਰੀ ਸਰਵੇਖਣ ਸ਼ੁਰੂ
Ad Position 24