08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਯੂ.ਕੇ. ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ ਸ਼ਾਨੋ-ਸ਼ੌਕਤ ਨਾਲ ਸੰਪੰਨ

Ad Position 21
No active advertisement
ਅਜੀਤ ਡੈਸਕ 02-07-2026
* 11 ਟੀਮਾਂ ਨੇ ਦਿਖਾਇਆ ਪੰਜਾਬੀ ਲੋਕ-ਵਿਰਸੇ ਦਾ ਰੰਗ,
ਲੈਸਟਰ, 1 ਜੁਲਾਈ (ਸੁਖਜਿੰਦਰ ਸਿੰਘ ਢੱਡੇ) – ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਅਤੇ ਲੋਕ-ਵਿਰਸੇ ਨੂੰ ਜਿਉਂਦਾ ਰੱਖਣ ਵੱਲ ਇੱਕ ਹੋਰ ਇਤਿਹਾਸਕ ਕਦਮ ਚੁੱਕਦਿਆਂ ਪ੍ਰੇਮਸ ਵੈਡਿੰਗ ਡੈਕੋਰੇਸ਼ਨ ਦੇ ਮੁਕੇਸ਼ ਅਤੇ ਸੁਨੀਤਾ ਵੱਲੋਂ ਯੂਕੇ ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਕੰਪੀਟੀਸ਼ਨ–2026 ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਯੂਨੀਵਰਸਿਟੀ ਆਫ਼ ਬਰਮਿੰਘਮ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇ ਇਸ ਵਿਸ਼ਾਲ ਪਰਿਵਾਰਕ ਸਮਾਗਮ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਭਾਈਚਾਰਾ ਆਪਣੇ ਸੱਭਿਆਚਾਰ, ਬੋਲੀ ਅਤੇ ਵਿਰਸੇ ਨੂੰ ਵਿਦੇਸ਼ਾਂ ਵਿੱਚ ਵੀ ਉਸੇ ਸ਼ਾਨ ਨਾਲ ਸੰਭਾਲ ਰਿਹਾ ਹੈ।
ਸਮਾਗਮ ਵਿੱਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਗਿੱਧੇ ਦੀਆਂ 11 ਪ੍ਰਤਿਭਾਸ਼ਾਲੀ ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਦੌਰਾਨ 7 ਟੀਮਾਂ ਨੇ ਰਿਕਾਰਡ ਗਿੱਧੇ ‘ਤੇ ਅਤੇ 4 ਟੀਮਾਂ ਨੇ ਲਾਈਵ ਗਿੱਧੇ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਾਈਵ ਗਿੱਧਾ ਮੁਕਾਬਲੇ ਵਿੱਚ ਸਿਟੀ ਗਿੱਧਾ ਲੰਡਨ ਨੇ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ। ਫੋਕ ਰੰਗ ਵੁਲਵਰਹੈਂਪਟਨ ਦੂਜੇ ਸਥਾਨ ‘ਤੇ ਰਹੀ, ਜਦਕਿ ਚਕੋਰ ਵੁਲਵਰਹੈਂਪਟਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੀਅਲ ਫੋਕ ਟੀਮ ਨੂੰ ਉਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਐਪਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਭਾਰਤ ਦੇ ਬਰਮਿੰਘਮ ਸਥਿਤ ਕੌਂਸਲੇਟ ਜਨਰਲ ਦੇ ਮੁਖੀ ਡਾ. ਸਤਿਆਈ ਮੁਰੁਗਨ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੂੰ ਮਦਰ ਟੇਰੇਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਮੋਹਣੀ ਬਸਰਾ, ਮਨਜਿੰਦਰ ਪੁਰੇਵਾਲ, ਪਰਮਜੀਤ ਅਤੇ ਇਟਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਨਦੀਪ ਸੈਣੀ ਨੇ ਕੀਤਾ। ਸਮਾਗਮ ਦੇ ਅੰਤ ਵਿੱਚ ਆਯੋਜਕ ਮੁਕੇਸ਼ ਅਤੇ ਸੁਨੀਤਾ ਨੇ ਸਮੂਹ ਟੀਮਾਂ, ਜੱਜਾਂ, ਮਹਿਮਾਨਾਂ, ਸਪਾਂਸਰਾਂ, ਸੇਵਾਦਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਕਾਬਲੇ ਦਾ ਮਕਸਦ ਸਿਰਫ਼ ਜੇਤੂ ਚੁਣਨਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਲੋਕ-ਨਾਚ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਡੇਅ ਦੇ ਜਸ਼ਨਾਂ ਮੌਕੇ ਪਹਾੜੀ ਦੀ ਢਲਾਨ ’ਤੇ ਵਿਛਾਏ ਕੈਨੇਡੀਅਨ ਝੰਡੇ ਨੂੰ ਨੇੜਿਓਂ ਵੇਖਣ ਲਈ ਉਮੜੀ ਲੋਕਾਂ ਦੀ ਭੀੜ ਅਗਲੀ ਖ਼ਬਰ ਇੰਡੀਆਨਾ ’ਚ ਪੱਤਰਕਾਰ-ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ ਅਮੈਰੀਕਨ ਡਰੀਮ’ ਲੋਕ ਅਰਪਿਤ
Ad Position 24