ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਤਰ ਵੱਲੋਂ ਤੋਹਫ਼ੇ ਵਿਚ ਮਿਲਿਆ ਨਵਾਂ ਏਅਰ ਫੋਰਸ ਵਨ, ਟਰੰਪ ਨੇ ਕੀਤੀ ਪਹਿਲੀ ਉਡਾਣ

Ad Position 21
No active advertisement
ਅਜੀਤ ਡੈਸਕ 04-07-2026
ਨਿਊਯਾਰਕ, 3 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਗਏ ਅਤੇ ਨਵੇਂ ਸਿਰੇ ਤੋਂ ਤਿਆਰ ਕੀਤੇ ਬੋਇੰਗ 747-800 ਜਹਾਜ਼ ਵਿੱਚ ਆਪਣੀ ਪਹਿਲੀ ਅਧਿਕਾਰਕ ਯਾਤਰਾ ਕੀਤੀ। ਟਰੰਪ ਇਸ ਜਹਾਜ਼ ਰਾਹੀਂ ਨਾਰਥ ਡਕੋਟਾ ਪਹੁੰਚੇ, ਜਿੱਥੇ ਉਹ ਇੱਕ ਸਰਕਾਰੀ ਸਮਾਗਮ ਵਿੱਚ ਸ਼ਾਮਲ ਹੋਏ। ਲਗਭਗ 400 ਮਿਲੀਅਨ ਡਾਲਰ ਮੁੱਲ ਵਾਲੇ ਇਸ ਜਹਾਜ਼ ਨੂੰ ਅਸਥਾਈ ਤੌਰ ‘ਤੇ ਏਅਰ ਫੋਰਸ ਵਨ ਵਜੋਂ ਵਰਤਿਆ ਜਾ ਰਿਹਾ ਹੈ। ਨਵੇਂ ਸਰਕਾਰੀ ਜਹਾਜ਼ਾਂ ਦੀ ਡਿਲੀਵਰੀ ਵਿੱਚ ਦੇਰੀ ਹੋਣ ਕਾਰਨ ਇਹ ਜਹਾਜ਼ ਫਿਲਹਾਲ ਰਾਸ਼ਟਰਪਤੀ ਦੀਆਂ ਯਾਤਰਾਵਾਂ ਲਈ ਤਿਆਰ ਕੀਤਾ ਗਿਆ ਹੈ। ਜਹਾਜ਼ ਨੂੰ ਟਰੰਪ ਦੀ ਪਸੰਦ ਦੇ ਰੰਗਾਂ ਅਤੇ ਡਿਜ਼ਾਇਨ ਨਾਲ ਸਜਾਇਆ ਗਿਆ ਹੈ। ਇਸ ਵਿੱਚ ਆਧੁਨਿਕ ਅਤੇ ਸ਼ਾਨਦਾਰ ਸਹੂਲਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਮਿਆਰ ਅਨੁਸਾਰ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਲਈ ਵਿਸ਼ਵ ਪੱਧਰ ਦਾ ਜਹਾਜ਼ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਇਸ ਜਹਾਜ਼ ਨੂੰ ਲੈ ਕੇ ਅਮਰੀਕੀ ਰਾਜਨੀਤੀ ਵਿੱਚ ਚਰਚਾ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕਿਸੇ ਵਿਦੇਸ਼ੀ ਦੇਸ਼ ਵੱਲੋਂ ਮਿਲੇ ਇੰਨੇ ਮਹਿੰਗੇ ਤੋਹਫ਼ੇ ਨੂੰ ਸਵੀਕਾਰ ਕਰਨਾ ਨੈਤਿਕ ਅਤੇ ਸੁਰੱਖਿਆ ਪੱਖੋਂ ਸਵਾਲ ਖੜ੍ਹੇ ਕਰਦਾ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਹਾਜ਼ ਦੀ ਪੂਰੀ ਸੁਰੱਖਿਆ ਜਾਂਚ ਅਤੇ ਲੋੜੀਂਦੇ ਤਕਨੀਕੀ ਬਦਲਾਅ ਕਰਨ ਤੋਂ ਬਾਅਦ ਹੀ ਇਸ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਅਮਰੀਕੀ ਹਵਾਈ ਫੌਜ ਨੇ ਵੀ ਕਿਹਾ ਹੈ ਕਿ ਜਹਾਜ਼ ਵਿੱਚ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਨਵੇਂ ਸਰਕਾਰੀ ਏਅਰ ਫੋਰਸ ਵਨ ਜਹਾਜ਼ ਮਿਲਣ ਤੱਕ ਰਾਸ਼ਟਰਪਤੀ ਦੀਆਂ ਅਧਿਕਾਰਕ ਯਾਤਰਾਵਾਂ ਲਈ ਵਰਤਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ‘ਬੰਦੇ ਬਣੋ ਬੰਦੇ’ ਨਾਟਕ 4 ਜੁਲਾਈ ਨੂੰ ਮਿਸ਼ਨ ‘ਚ ਖੇਡਿਆ ਜਾਵੇਗਾ ਅਗਲੀ ਖ਼ਬਰ ਲਿੰਕਨ ਮੈਮੋਰੀਅਲ ਪੂਲ ਮਾਮਲੇ ’ਚ ਸਾਬਕਾ ਓਲੰਪਿਕ ਖਿਡਾਰੀ ਮੁੜ ਕਾਨੂੰਨੀ ਘੇਰੇ ਵਿਚ
Ad Position 24
No active advertisement