ਵੈਨਕੂਵਰ, 3 ਜੁਲਾਈ (ਮਲਕੀਤ ਸਿੰਘ)- ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਦੁਆਰਾ ਲਿਖਿਆ ਅਤੇ ਰਣਜੀਤ ਬੋਪਾਰਾਏ ਵੱਲੋਂ ਨਿਰਦੇਸ਼ਿਤ ਕੀਤਾ ਨਾਟਕ ‘ਬੰਦੇ ਬਣੋ ਬੰਦੇ’ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਵਿਚ ਸਥਿਤ ਸ਼ਹਿਰ ਮਿਸ਼ਨ ਦੇ ਕਲਾਰਕ ਥੀਏਟਰ ’ਚ ਸ਼ਾਮੀ 6 :30 ਵਜੇ ਖੇਡਿਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੱਖੀ ਲਾਸੋਈ ਰਾਜਵੀਰ ਦਿਓਲ ਨੇ ਦੱਸਿਆ ਨਾਟਕ ਨੂੰ ਵੇਖਣ ਦੇ ਚਾਹਵਾਨ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ