ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਰਾਸ਼ਟਰੀ ਅੰਤਰਰਾਸ਼ਟਰੀ ਡਾਇਮੰਡ ਕਲੱਬ ਬਰੇਸ਼ੀਆ ਵਲੋਂ 11ਵਾਂ ਫੁੱਟਬਾਲ ਟੂਰਨਾਮੈਂਟ ਧੂਮ ਧਾਮ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 05-07-2026
ਬਰੇਸ਼ੀਆ(ਇਟਲੀ) 4 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ) ਡਾਇਮੰਡ ਕਲੱਬ , ਬਰੇਸ਼ੀਆ ਵਲੋਂ 11ਵਾਂ ਸਾਲਾਨਾ ਦੋ ਦਿਨਾ ਫੁੱਟਬਾਲ ਟੂਰਨਾਮੈਂਟ ਧੂਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਇਟਲੀ ਦੀਆਂ 23 ਫੁੱਟਬਾਲ ਟੀਮਾਂ ਨੇ ਭਾਗ ਲਿਆ। ਵੱਖ ਵੱਖ ਗੇੜ ਦੇ ਮੁਕਾਬਲਿਆਂ ਉਪਰੰਤ ਫਾਈਨਲ ਮੁਕਾਬਲਾ ਮਨਤੋਵਾ ਅਤੇ ਵਿਚੈਂਸਾ ਦੀਆਂ ਟੀਮਾਂ ਵਿਚਕਾਰ ਹੋਇਆ , ਜਿਸ ਵਿੱਚ ਮਨਤੋਵਾ ਨੇ ਵਿਚੈਂਸਾ ਨੂੰ 4-3 ਨਾਲ ਹਰਾ ਕੇ ਕੱਪ ’ਤੇ ਕਬਜਾ ਕੀਤਾ। ਇਸ ਤਰਾਂ ਵਿਚੈਸਾ ਦੂਜੇ ਸਥਾਨ ਤੇ ਰਿਹਾ ਅਤੇ ਫਾਬਰੀਕੋ ਦੀ ਟੀਮ ਤੀਜੇ ਸਥਾਨ ਤੇ ਰਹੀ। ਟੂਰਨਾਮੈਂਟ ਦਾ ਬੇਸਟ ਪਲੇਅਰ ਐਵਾਰਡ ਸਨਵੀਰ ਸਿੰਘ (ਮਨਤੋਵਾ) ਨੂੰ , ਟਾਪ ਸਕੋਰਰ ਦਾ ਐਵਾਰਡ ਕਰਿਸ਼ ਪਾਲ (ਬਰੇਸ਼ੀਆ) , ਬੈਸਟ ਗੋਲ ਕਰਨ ਦਾ ਐਵਾਰਡ ਮਹਿਤਾਬ ਖੱਖ (ਬਰੇਸ਼ੀਆ) ,ਬੈਸਟ ਗੋਲਕੀਪਰ ਐਵਾਰਡ ਹਰਮੀਤ ਸਿੰਘ (ਵਿਚੈਂਸਾ), ਬੈਸਟ ਕੋਚ ਐਵਾਰਡ ਰੂਬਨਪ੍ਰੀਤ ਸਿਂਘ (ਮਨਤੋਵਾ) ਨੂੰ ਅਤੇ ਸੈਕੰਡ ਬੈਸਟ ਕੋਚ ਐਵਾਰਡ ਰੋਹਨ ਅਤੇ ਅਲੀ (ਵਿਚੈਂਸਾ) ਨੂੰ ਦਿੱਤੇ ਗਏ । ਇਸ ਅਵਸਰ ਤੇ ਡਾਇਮੰਡ ਜੂਨੀਅਰ ਲੀਗ ਦੇ ਮੈਚ ਵੀ ਕਰਵਾਏ ਗਏ , ਜਿਸ ਵਿੱਚ ਡਾਇਮੰਡ ਕਲੱਬ ਬਰੇਸ਼ੀਆ ਨੇ ਪਹਿਲਾ ਅਤੇ ਗਸੋਲਦੋ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਅਵਸਰ ਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਭੰਗੜੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ।ਕਲੱਬ ਵਲੋ ਟੂਰਨਾਮੈਂਟ ਨੂੰ ਸਫਲ ਕਰਨ ਲਈ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾਇਮੰਡ ਕਲੱਬ , ਬਰੇਸ਼ੀਆ ਦੇ ਪ੍ਰਬੰਧਕਾਂ ਮਨਿੰਦਰ ਸੈਣੀ , ਵਸੀਮ ਜਾਫਰ , ਕਿੰਦਾ ਗਿੱਲ , ਬੱਲੀ ਗਿੱਲ , ਬਲਜੀਤ ਮੱਲ ,ਸੋਨੀ ਖੱਖ ਅਤੇ ਹੈਪੀ ਖੱਖ ਵਲੋਂ ਸਮੂਹ ਦਰਸ਼ਕਾਂ , ਟੀਮਾਂ ਅਤੇ ਟੂਰਨਾਮੈਂਟ ਦੇ ਸਪਾਂਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਫੋਟੋ - ਟੂਰਨਾਮੈਂਟ ਦੀ ਜੇਤੂ ਮਨਤੋਵਾ ਦੀ ਟੀਮ ਟਰਾਫੀ ਪ੍ਰਾਪਤ ਕਰਦੇ ਹੋਏ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ 19 ਖੁਫੀਆ ਅਧਿਕਾਰੀ ਮੁੜ ਨੌਕਰੀ ‘ਤੇ ਰੱਖਣ ਦੇ ਦਿੱਤੇ ਹੁਕਮ ਅਗਲੀ ਖ਼ਬਰ ਡਿਊਟੀ ਦੌਰਾਨ ਟਰੂਪਰ ਦੀ ਮੌਤ, ਹੈਤੀ ਮੂਲ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ
Ad Position 24
No active advertisement