ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਰੀ ‘ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ —-ਉਦਘਾਟਨੀ ਸਮਾਰੋਹ ’ਚ ਕਈ ਸਿਆਸੀ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ

Ad Position 21
No active advertisement
ਅਜੀਤ ਡੈਸਕ 05-07-2026
ਵੈਨਕੂਵਰ, 4 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਅੱਜ ਸਰੀ ਦੇ ਐਥਲੈਟਿਕਸ ਪਾਰਕ ਚ ਧੂਮ ਧੜੱਕੇ ਨਾਲ ਆਰੰਭ ਹੋ ਗਿਆ ਹੈ। ਅੱਜ ਦੇ ਇਸ ਉਦਘਾਟਨੀ ਸਮਾਰੋਹ ਦੌਰਾਨ ਸ਼ਾਮਿਲ ਹੋਈਆਂ ਸਿਆਸੀ ਸ਼ਖਸੀਅਤਾਂ ‘ਚ ਕੈਬਨਿਟ ਮੰਤਰੀ ਰਣਦੀਪ ਸਰਾਏ,ਭਾਜਪਾ ਆਗੂ ਅਜਮੇਰ ਸਿੰਘ ਭਾਗਪੁਰ, ਮਾਈਨਿੰਗ ਵਿਭਾਗ ਦੇ ਸੁਬਾਈ ਮੰਤਰੀ ਜਗਰੂਪ ਬਰਾੜ,ਕੌਂਸਲਰ ਐਨਿਸ ਲਿਡਾਂ, ਮੰਤਰੀ ਜੈਸੀ ਸੁੰਨੜ, ਗੈਰੀਬੈਗ, ਵਿਧਾਇਕ ਆਮਨਾ ਸ਼ਾਹ,ਸਾਬਕਾ ਮੇਅਰ ਡੱਗ ਮੁਕੱਲਮ, ਕੌਂਸਲਰ ਮਨਦੀਪ ਨਾਗਰਾ, ਸਾਈਨਾ ਵਰਮਾਨੀ,ਗਗਨ, ਸ਼ੈਲੀ ਆਦਿ ਦੇ ਨਾਮ ਜ਼ਿਕਰਯੋਗ ਹਨ। ਅਜਿੰਦਰਪਾਲ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਪੁੰਨੀਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਬੀ.ਸੀ ਟਾਈਗਰਜ ਅਤੇ ਬਰੈਪਟਨ ਦੀ ਟੀਮ ਦਰਮਿਆਨ ਮੈਚ ਖੇਡਿਆ ਗਿਆ ਜਿਸ ਵਿੱਚੋਂ ਬੀ.ਸੀ.ਟਾਈਗਰਜ ਦੀ ਟੀਮ ਜੇਤੂ ਰਹੀ ਉਹਨਾਂ ਇਹ ਵੀ ਦੱਸਿਆ ਕਿ ਲਗਾਤਾਰ ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ 5 ਜੁਲਾਈ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ 15,000 ਡਾਲਰ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਇੱਕ ਵਿਸ਼ਾਲ ਐਲ.ਈ.ਡੀ. ਪਰਦੇ ‘ਤੇ ਫ਼ੀਫ਼ਾ ਵਿਸ਼ਵ ਕੱਪ ਦੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਦਿਖਾਏ ਜਾਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਅੱਜ ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਖਿਡਾਰੀਆਂ,ਮਾਪਿਆਂ ਤੇ ਹੋਰਨਾ ਖੇਡ ਪ੍ਰੇਮੀਆਂ ਲਈ ‘ਦੀ ਹਟ ਪੀਜਾ ਕੰਪਨੀ’ ਵੱਲੋਂ ਫਰੀ ਪੀਜੇ ਵੰਡਣ ਦੀ ਸੇਵਾ ਕੀਤੀ ਗਈ। ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 230 ਟੀਮਾਂ ਸ਼ਮੂਲੀਅਤ ਕਰਨਗੀਆਂ।
Ad Position 22
No active advertisement
ਪਿਛਲੀ ਖ਼ਬਰ 23 ਜੁਲਾਈ ਨੂੰ ਗਲਾਸਗੋ ਦੇ ਹਾਈਡਰੋ ਸਟੇਡੀਅਮ ਵਿੱਚ 600 ਵਾਲੰਟੀਅਰ ਕਰਨਗੇ ਦੁਨੀਆ ਦਾ ਮਨੋਰੰਜਨ ਅਗਲੀ ਖ਼ਬਰ ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ 19 ਖੁਫੀਆ ਅਧਿਕਾਰੀ ਮੁੜ ਨੌਕਰੀ ‘ਤੇ ਰੱਖਣ ਦੇ ਦਿੱਤੇ ਹੁਕਮ
Ad Position 24
No active advertisement