ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

23 ਜੁਲਾਈ ਨੂੰ ਗਲਾਸਗੋ ਦੇ ਹਾਈਡਰੋ ਸਟੇਡੀਅਮ ਵਿੱਚ 600 ਵਾਲੰਟੀਅਰ ਕਰਨਗੇ ਦੁਨੀਆ ਦਾ ਮਨੋਰੰਜਨ

Ad Position 21
No active advertisement
ਅਜੀਤ ਡੈਸਕ 05-07-2026
ਗਲਾਸਗੋ, 4 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ) - 23ਵੀਂਆਂ ਕਾਮਨਵੈਲਥ ਖੇਡਾਂ ਇਸ ਵਾਰ ਗਲਾਸਗੋ ਵਿੱਚ 23 ਜੁਲਾਈ ਤੋਂ 2 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਗਲਾਸਗੋ ਦੇ ਪ੍ਰਸਿੱਧ ਹਾਈਡਰੋ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹ ਹੋਵੇਗਾ ਅਤੇ ਇਸ ਸਮਾਰੋਹ ਦੀਆਂ ਰਿਹਰਸਲਾਂ ਸ਼ੁਰੂ ਹੋ ਚੁੱਕੀਆਂ ਹਨ। ਉਦਘਾਟਨੀ ਸਮਾਰੋਹ ਵਿੱਚ 600 ਵਾਲੰਟੀਅਰ ਅਤੇ ਕਲਾਕਾਰ ਹਿੱਸਾ ਲੈਣਗੇ, ਜੋ ਦੁਨੀਆ ਭਰ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕਰਨਗੇ। ਇਨ੍ਹਾਂ ਨਾਲ ਸਥਾਨਕ ਡਾਂਸ ਗਰੁੱਪ, ਰਵਾਇਤੀ ਸੱਭਿਆਚਾਰਕ ਕਲਾਕਾਰ ਅਤੇ ਵੱਖ-ਵੱਖ ਭਾਈਚਾਰਕ ਸੰਸਥਾਵਾਂ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਰੋਹ ਨੂੰ ਯਾਦਗਾਰ ਬਣਾਉਣਗੀਆਂ। ਸਕਾਟਲੈਂਡ ਦੇ ਪ੍ਰਸਿੱਧ ਇਲੈਕਟ੍ਰੋ-ਟ੍ਰੈਡ ਸੰਗੀਤ ਬੈਂਡ ਵਾਲਟੋਸ ਨੇ ਇਸ ਸਮਾਰੋਹ ਲਈ ਇੱਕ ਘੰਟੇ ਦਾ ਵਿਸ਼ੇਸ਼ ਸੰਗੀਤਕ ਤਿਆਰ ਕੀਤਾ ਹੈ। ਇਸ ਸੰਗੀਤ ਵਿੱਚ ਸਕਾਟਲੈਂਡ ਦੀਆਂ ਰਵਾਇਤੀ ਧੁਨਾਂ ਨੂੰ ਆਧੁਨਿਕ ਇਲੈਕਟ੍ਰਾਨਿਕ ਸੰਗੀਤ ਨਾਲ ਜੋੜਿਆ ਗਿਆ ਹੈ, ਜਿਸ ਨਾਲ ਸਮਾਰੋਹ ਨੂੰ ਵਿਲੱਖਣ ਪਛਾਣ ਮਿਲੇਗੀ। ਆਯੋਜਕਾਂ ਨੇ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ 800 ਤੋਂ ਵੱਧ ਉਮੀਦਵਾਰਾਂ ਦੇ ਆਡੀਸ਼ਨ ਲਏ ਗਏ ਸਨ। ਕੜੀ ਚੋਣ ਪ੍ਰਕਿਰਿਆ ਤੋਂ ਬਾਅਦ 600 ਵਾਲੰਟੀਅਰ ਕਲਾਕਾਰਾਂ ਦੀ ਚੋਣ ਕੀਤੀ ਗਈ, ਜੋ ਹੁਣ ਰਿਹਰਸਲਾਂ ਵਿੱਚ ਰੁੱਝੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਅਲਬਰਟਾ ਤੋਂ ਬੀ.ਸੀ. ਤੱਕ ਨਵੀਂ ਤੇਲ ਪਾਈਪਲਾਈਨ ਦੀ ਤਜਵੀਜ਼ ਨਾਲ ਰੁਜ਼ਗਾਰ ਤੇ ਆਰਥਿਕ ਵਿਕਾਸ ਦੀਆਂ ਉਮੀਦਾਂ ਅਗਲੀ ਖ਼ਬਰ ਸਰੀ ‘ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ —-ਉਦਘਾਟਨੀ ਸਮਾਰੋਹ ’ਚ ਕਈ ਸਿਆਸੀ ਸ਼...
Ad Position 24
No active advertisement