ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕੈਨੇਡਾ ’ਚ ਹੋਇਆ ਪ੍ਰੋ. ਸਿਕੰਦਰ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 05-07-2026
ਟੋਰਾਂਟੋ, 4 ਜੁਲਾਈ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਦੇ ਗ੍ਰਹਿ ਬਰੈਂਪਟਨ ਵਿਖੇ ਇਕ ਸਾਹਿਤਕ ਮਿਲਣੀ ਹੋਈ ,ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ. ਸਿਕੰਦਰ ਸਿੰਘ ਦੇ ਮਾਣ ਵਿੱਚ ਰੱਖੀ ਇਹ ਸਾਹਿਤਕ ਮਿਲਣੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀਆਂ ਗੱਲਾਂ ਬਾਤਾਂ ਤੋਂ ਸ਼ੁਰੂ ਹੋ ਕੇ ਢਾਈ ਤਿੰਨ ਘੰਟਿਆਂ ਵਿੱਚ ਪੰਜਾਬ ਅਤੇ ਪੰਜਾਬੀਅਤ ਦੇ ਵਿਸ਼ਿਆਂ ਤੇ’ ਹੀ ਸਮਾਪਤ ਹੋਈ,ਮਿਲਣੀ ਦੌਰਾਨ ਪ੍ਰੋ. ਸਿਕੰਦਰ ਸਿੰਘ ਦਾ ਇੱਥੇ ਪਹੁੰਚਣ ’ਤੇ ਸੁਆਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਵੱਡੇ ਪੱਧਰ ਤੇ’ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿਚ ਪਾਏ ਜਾ ਰਹੇ ਨਿਰੰਤਰ ਯੋਗਦਾਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਰਾਜ ਕੁਮਾਰ ਓਸ਼ੋਰਾਜ ਨੇ ਪ੍ਰੋ. ਸਿਕੰਦਰ ਸਿੰਘ ਦੇ ਪਿਛੋਕੜ ਅਤੇ ਉਹਨਾਂ ਵੱਲੋਂ ਪੰਜਾਬੀ ਬੋਲੀ ਲਈ ਕੀਤੇ ਜਾ ਰਹੇ ਨਿਰੰਤਰ ਚੰਗੇ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪ੍ਰੋ. ਸਾਹਿਬ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਦੇਸਾਂ ਵਿਦੇਸ਼ਾਂ ਵਿੱਚ ਪਸਾਰ ਲਈ ਵੱਡਮੁੱਲੀ ਜਾਣਕਾਰੀ ਸਹਿਤ ਚੰਗੇਰਾ ਕੰਮ ਕਰ ਰਹੇ ਹਨ ਜਦੋਂ ਕਿ ਇਸ ਮੌਕੇ ਬੋਲਦਿਆਂ ਪ੍ਰੋ. ਸਿਕੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਬੋਲੀ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾਂ ਕਿ ਪੰਜਾ ਦਰਿਆਵਾਂ ਦਾ ਅਤੇ ਪੰਜ ਦਰਿਆਵਾਂ ਦੀ ਧਰਤੀ ਦਾ ਅਤੇ ਇਸੇ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ, ਉਹਨਾਂ ਆਖਿਆ ਕਿ ਕਈ ਵਿਦਵਾਨ ਪੰਜਾਬੀ ਬੋਲੀ ਨੂੰ ਕਦੇ ਕਿਸੇ ਬੋਲੀ ਨਾਲ ਅਤੇ ਕਦੇ ਕਿਸੇ ਬੋਲੀ ਨਾਲ ਜੋੜ ਦਿੰਦੇ ਹਨ ਕਿ ਪੰਜਾਬੀ ਉਕਤ ਬੋਲੀਆਂ ਵਿੱਚੋਂ ਨਿਕਲੀ ਹੈ ਜੋ ਕਿ ਸਰਾਸਰ ਝੂਠ ਹੈ, ਉਹਨਾਂ ‘ਹੜੱਪਾ’ ਅਤੇ ‘ਮਹਿ਼ੰਜ਼ੋਦੜੋ’ ਸੱਭਿਆਤਾਵਾਂ ਦੇ ਹਵਾਲੇ ਦੇ ਕੇ ਆਖਿਆ ਕਿ ਪੰਜਾਬੀ ਹੀ ਪੰਜਾਬੀਆਂ ਦੀ ਮੂਲ ਬੋਲੀ ਹੈ।ਇਸ ਮੌਕੇ ਮਕਸੂਦ ਚੌਧਰੀ, ਸ੍ਰ. ਮਲੂਕ ਸਿੰਘ ਕਾਹਲੋਂ, ਇਕਬਾਲ ਬਰਾੜ, ਡਾ. ਜਗਮੋਹਨ ਸਿੰਘ ਸੰਘਾ, ਸੁਰਿੰਦਰਜੀਤ ਕੌਰ ਅਤੇ ਹੋਰ ਵੀ ਸਾਹਿਤ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ 250 ਸਮਾਗਮ ਨੂੰ ਲੈ ਕੇ ਨੈਸ਼ਨਲ ਗਾਰਡ ਦੀ ਤਾਇਨਾਤੀ ’ਤੇ ਵਿਵਾਦ, 19 ਸਾਬਕਾ ਫੌਜੀ ਅਧਿਕਾਰੀ 18 ਗਵਰਨਰਾਂ ਦੇ ਹੱਕ... ਅਗਲੀ ਖ਼ਬਰ ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ’ਤੇ ਮਹਾਰਾਜਾ ਚਾਰਲਸ ਵੱਲੋਂ ਵਧਾਈ -ਕਿਹਾ, ਬਰਤਾਨੀਆ ਤੇ ਅਮਰੀਕਾ ਦੇ ਰਿਸ਼ਤ...
Ad Position 24
No active advertisement