ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਨੇ ਅੱਜ ਗੁਰਦੁਆਰਾ ਸ੍ਰੀ ਨਾਨਕਸਰ ਠਾਠ ਮੈਨੋਰੀਵਾ ਵਿਖੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ

Ad Position 21
No active advertisement
ਅਜੀਤ ਡੈਸਕ 07-07-2026
ਔਕਲੈਂਡ, 6 ਜੁਲਾਈ (ਕੁਲਵੰਤ ਸਿੰਘ ਖੈਰਾਬਾਦੀ)-ਗੁਰਦੁਆਰਾ ਸ੍ਰੀ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੋਰੀਵਾ ਵਿਖੇ ਅੱਜ ਵਿਸ਼ੇਸ਼ ਦੀਵਾਨ ਸਜਾਏ ਗਏ। ਦੀਵਾਨਾਂ ਵਿੱਚ ਇੰਡੀਆ ਤੋਂ ਖਾਸ ਤੌਰ ਤੇ ਪਹੁੰਚੇ ਸੰਤ ਬਾਬਾ ਜੀਤ ਸਿੰਘ ਜੋਹਲਾਂ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਈ। ਜਿੱਥੇ ਬਾਬਾ ਜੀ ਨੇ ਇਤਿਹਾਸ ਸਰਵਣ ਕਰਵਾਇਆ। ਉਥੇ ਹੀ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਵੀ ਜੋੜਿਆ। ਸੰਸਾਰ ਵਿੱਚ ਵਿਚਰਦਿਆਂ ਸੰਸਾਰਕ ਕੰਮ ਕਾਰ ਕਰਦਿਆਂ ਕਰਦਿਆਂ ਇਸ ਸੰਸਾਰ ਸਾਗਰ ਨੂੰ ਪਾਰ ਕਰਨ ਲਈ ਨਾਮ ਦਾ ਆਸਰਾ ਲੈਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਸੰਸਾਰ ਭਵਜਲ ਤੋਂ ਤਰਨ ਵਾਸਤੇ ਨਾਮ ਦੀ ਵਡਿਆਈ ਅਤੇ ਪ੍ਰਭੂ ਦਾ ਸਿਮਰਨ ਹਿਰਦੇ ਵਿੱਚ ਵਸਣਾ ਸਾਰੇ ਸੰਸਾਰੀ ਜੀਵਾਂ ਵਾਸਤੇ ਜਰੂਰੀ ਹੈ। ਸੰਤ ਬਾਬਾ ਜੀਤ ਸਿੰਘ ਜੋਹਲਾਂ ਵਾਲਿਆਂ ਨੇ ਸੰਗਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਬੇਨਤੀ ਕੀਤੀ। ਨਾਨਕਸਰ ਠਾਠ ਮੈਨੋਰੀਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਜਿੰਨਾ ਵਿੱਚੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਜੀ ਨੇ ਸੰਤ ਬਾਬਾ ਜੀਤ ਸਿੰਘ ਜੋਹਲਾਂ ਵਾਲਿਆਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰੋਪਾ ਸਾਹਿਬ ਨਾਲ ਸਨਮਾਨਿਤ ਕੀਤਾ। ਦੀਵਾਨਾ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਜੇਮਸ ਪੋਟਰ ਕਲੱਬ ਵੱਲੋਂ ਮਨਾਇਆ ਗਿਆ ਕੈਨੇਡਾ ਡੇਅ ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਦੌਰਾਨ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਯਾਦਗ...
Ad Position 24
No active advertisement