ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਜੇਮਸ ਪੋਟਰ ਕਲੱਬ ਵੱਲੋਂ ਮਨਾਇਆ ਗਿਆ ਕੈਨੇਡਾ ਡੇਅ

Ad Position 21
No active advertisement
ਅਜੀਤ ਡੈਸਕ 07-07-2026
ਟੋਰਾਂਟੋ, 6 ਜੁਲਾਈ (ਹਰਜੀਤ ਸਿੰਘ ਬਾਜਵਾ)-ਜੇਮਸ ਪੋਟਰ ਸੀਨੀਅਰਜ਼ ਕਲੱਬ ਵੱਲੋਂ ਬਰੈਂਪਟਨ ਦੀ ਡਮਾਟਾ ਪਾਰਕ ਵਿਖੇ ਕਨੇਡਾ ਦਿਵਸ ਦੇ ਜ਼ਸ਼ਨ ਮਨਾਏ ਗਏ ਜਿੱਥੇ ਕਿ ਸਾਰਾ ਦਿਨ ਹੀ ਮੇਲੇ ਵਰਗਾ ਮਹੌਲ ਰਿਹਾ,ਕਲੱਬ ਦੇ ਪ੍ਰਧਾਨ ਸ੍ਰ. ਬਸਾਖਾ ਸਿੰਘ ਤੱਤਲਾ, ਵਾਈਸ ਪ੍ਰਧਾਨ ਦਵਿੰਦਰ ਸਿੰਘ ਦਿਓਲ, ਸਕੱਤਰ ਲਾਲ ਸਿੰਘ ਬਰਾੜ ਅਤੇ ਕੈਸ਼ੀਅਰ ਗੁਰਦਿਆਲ ਸਿੰਘ ਸਿੱਧੂ(ਮਲੂਕਾ) ਸੁਖਵਿੰਦਰ ਸਿੰਘ ਮੱਲ੍ਹੀ, ਦੀਪਕ ਗਿੱਲ, ਰਵਜੀਤ ਸਿੰਘ ਬਰਾੜ ਅਤੇ ਸਮੁੱਚੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਉਲੀਕੇ ਗਏ ਇੱਸ ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਲਾਲ ਸਿੰਘ ਬਰਾੜ ਨੇ ਨਿਭਾਈ ਜਦੋਂ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ’ ਇੱਥੇ ਮੈਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਸੋਨੀਆ ਸਿੱਧੂ, ਐਮ ਪੀ ਪੀ ਅਮਰਜੋਤ ਸਿੰਘ ਸੰਧੂ, ਆ ਰਹੀਆਂ ਨਗਰ ਨਿਗਮ ਚੋਣਾ ਲਈ ਬਰੈਂਪਟਨ ਦੇ ਵਾਰਡ 9-10 ਤੋਂ ਰਿਜ਼ਨਲ ਕੌਂਸਲਰ ਦੇ ਅਹੁਦੇ ਲਈ ਉਮੀਦਵਾਰ ਅਤੇ ਸੀਨੀਅਰ ਪੱਤਰਕਾਰ ਸ੍ਰ. ਸਤਪਾਲ ਸਿੰਘ ਜੌਹਲ ਪਹੁੰਚੇ ਹੋਏ ਸਨ,ਜਿੱਥੇ ਬੋਲਦਿਆਂ ਅਮਰਜੀਤ ਸਿੰਘ ਗਿੱਲ ਅਤੇ ਅਮਰਜੋਤ ਸਿੰਘ ਸੰਧੂ ਨੇ ਸਾਰਿਆਂ ਨੂੰ ਕਨੇਡਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸੀਨੀਅਰਜ਼ ਕਲੱਬਾਂ ਦੀ ਸਹਾਰਨਾਂ ਕਰਦਿਆਂ ਆਖਿਆ ਕਿ ਇਹ ਸਾਰੇ ਬਜ਼ੁਰਗ ਸਾਡੇ ਲਈ ਬਹੁਤ ਸਤਿਕਾਰਯੋਗ ਹਨ ਅਤੇ ਇਹਨਾਂ ਦੇ ਇਹਨਾਂ ਕਾਰਜ਼ਾਂ ਲਈ ਇਹ ਵਧਾਈ ਦੇ ਪਾਤਰ ਹਨ ਜਦੋਂ ਕਿ ਸਤਪਾਲ ਸਿੰਘ ਜੌਹਲ ਨੇ ਆਖਿਆ ਕਿ ਕਨੇਡਾ ਦਾ ਅਸੀ 159ਵਾਂ ਦਿਹਾੜਾ ਮਨਾ ਰਹੇ ਹਾਂ ਅਤੇ ਇਹ ਅਜ਼ਾਦੀ ਕਨੇਡਾ ਦੇ ਲੋਕਾਂ ਵੱਲੋਂ ਬੜੀ ਜੱਦੋ-ਜਹਿਦ ਨਾਲ ਪ੍ਰਾਪਤ ਕੀਤੀ ਹੈ, ਕਲੱਬ ਦੇ ਪ੍ਰਧਾਨ ਬਸਾਖਾ ਸਿੰਘ, ਲਾਲ ਸਿੰਘ ਬਰਾੜ ਅਤੇ ਗੁਰਦਿਆਲ ਸਿੰਘ ਸਿੱਧੂ(ਮਲੂਕਾ) ਨੇ ਆਖਿਆ ਕਿ ਅਸੀਂ ਖੁਸ਼ਕਿਸਮਤ ਹਾਂ ਜਿਹਨਾਂ ਨੂੰ ਅੱਗੇ ਹੋ ਕੇ ਇਹ ਦਿਹਾੜਾ ਮਨਾਉਂਣ ਦਾ ਮੌਕਾ ਮਿਲ ਰਿਹਾ ਹੈ। ਸਮਾਗਮ ਦੌਰਾਨ ਜਿੱਥੇ ਸਾਰਾ ਦਿਨ ਹੀ ਚਾਹ ਪਾਣੀ ਅਤੇ ਰੋਟੀ ਪਾਣੀ ਦਾ ਪ੍ਰਬੰਧ ਰਿਹਾ ਉੱਥੇ ਹੀ ਨੌਜਵਾਨ ਗਾਇਕ ਬੌਬੀ ਪੰਧੇਰ, ਬੀਬਾ ਰੂਬੀ ਕੌਰ ਅਤੇ ਹੋਰ ਗਾਇਕਾਂ ਵੱਲੋਂ ਇਸ ਦੌਰਾਨ ਆਪੋ ਆਪਣੀ ਪੇਸ਼ਕਾਰੀ ਨਾਲ ਚੰਗਾ ਰੰਗ ਬੰਨ੍ਹਿਆ ਗਿਆ ਅਤੇ ਹਾਜ਼ਰੀਨ ਨੂੰ ਨਚਾਇਆ ਵੀ ਗਿਆ,ਇਸ ਦੌਰਾਨ ਬੀਬੀਆਂ ਵੱਲੋਂ ਕੱਢੀ ਗਈ ਜਾਗੋ ਅਤੇ ਗਿੱਧਾ ਵੀ ਖਿੱਚ ਦਾ ਕੇਂਦਰ ਰਿਹਾ ਜਦੋਂ ਕਿ ਬੱਚਿਆਂ ਦੇ ਮਨੋਰੰਜਨ ਲਈ ਵੀ ਕਲੱਬ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਇਸ ਮੌਕੇ ਬੀਬੀਆਂ ਅਤੇ ਭਾਈਆਂ ਦੀਆਂ ਖੇਡਾਂ ਵੀ ਕਰਵਾਇਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਸਮੁੱਚੀਆਂ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਪ੍ਰੀਤਮ ਸਿੰਘ ਸਰਾਂ ਅਤੇ ਹੋਰ ਕਲੱਬਾਂ ਦੇ ਮੈਂਬਰ ਵੀ ਪਹੁੰਚੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੇ ਸੱਭਿਆਚਾਰਕ ਮੇਲੇ ਵਿੱਚ ਖੂਬ ਲੱਗੀਆਂ ਰੌਣਕਾਂ ਅਗਲੀ ਖ਼ਬਰ ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਨੇ ਅੱਜ ਗੁਰਦੁਆਰਾ ਸ੍ਰੀ ਨਾਨਕਸਰ ਠਾਠ ਮੈਨੋਰੀਵਾ ਵਿਖੇ ਗੁਰਮਤਿ ਵਿਚਾਰਾਂ ਦੀ ਸਾ...
Ad Position 24
No active advertisement