07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੜਕ ਹਾਦਸੇ ਦੇ ਮਾਮਲੇ ’ਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 08-07-2026
ਸੈਕਰਾਮੈਂਟੋ, 7 ਜੁਲਾਈ (ਹੁਸਨ ਲੜੋਆ ਬੰਗਾ)-ਸ਼ਿਕਾਗੋ, ਇਲੀਨੋਇਸ ’ਚ 34 ਸਾਲਾ ਪੰਜਾਬੀ ਟਰੱਕ ਡਰਾਈਵਰ ਨੂੰ ਇਕ ਸੜਕ ਹਾਦਸੇ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ| ਪੁਲਿਸ ਅਨੁਸਾਰ ਹਾਦਸੇ ਸਮੇਂ ਉਹ ਆਪਣੇ ਫ਼ੋਨ ’ਤੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਇੰਟਰਸਟੇਟ 80 ’ਤੇ ਕਾਰ ਦਾ ਟਾਇਰ ਬਦਲ ਰਹੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ| ਕੁਲਜੀਤ ਕੰਗ ’ਤੇ ਲਾਪਰਵਾਹੀ ਵਰਤਣ ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ| ਉਸ ਉਪਰ ਹਾਦਸੇ ਉਪਰੰਤ ਮੌਕੇ ਉਪਰੋਂ ਭੱਜ ਜਾਣ ਦਾ ਦੋਸ਼ ਵੀ ਲਾਇਆ ਗਿਆ ਹੈ| ਸੁਣਵਾਈ ਦੌਰਾਨ ਜੱਜ ਰਿਵਾਂਡਾ ਡੌਸ ਬੀਲ ਨੇ ਕੰਗ ਨੂੰ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ|
Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਭਾਰਤੀ ਫ਼ੌਜ ਦੇ ਭੁੱਲੇ-ਵਿਸਰੇ ਪੰਜਾਬੀ ਸੈਨਿਕਾਂ ਨੂੰ ਸਦੀ ਬਾਅਦ ਮਿਲਿਆ ਪਹਿਲੇ ਵਿਸ਼ਵ ਯੁੱਧ ਦਾ ਸਨਮਾਨ ਅਗਲੀ ਖ਼ਬਰ ਚੰਨ ਦੀ ਦੌੜ ’ਚ ਅਮਰੀਕਾ ਅੱਗੇ-ਨਾਸਾ
Ad Position 24
No active advertisement