07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਚੰਨ ਦੀ ਦੌੜ ’ਚ ਅਮਰੀਕਾ ਅੱਗੇ-ਨਾਸਾ

Ad Position 21
No active advertisement
ਅਜੀਤ ਡੈਸਕ 08-07-2026
ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਾਸਾ ਦੇ ਐਡਮਿਨਿਸਟ੍ਰੇਟਰ ਜੈਰਡ ਆਇਜ਼ਕਮੈਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਚੰਨ ’ਤੇ ਮੁੜ ਪੁਲਾੜ ਯਾਤਰੀ ਭੇਜਣ ਦੀ ਦੌੜ ਵਿਚ ਚੀਨ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਚੀਨ ਬਹੁਤ ਤੇਜ਼ੀ ਨਾਲ ਆਪਣੇ ਚੰਦਰ ਮਿਸ਼ਨ ਉੱਤੇ ਕੰਮ ਕਰ ਰਿਹਾ ਹੈ ਤੇ ਭਵਿੱਖ ਵਿੱਚ ਆਪਣੇ ਪੁਲਾੜ ਯਾਤਰੀਆਂ ਨੂੰ ਚੰਨ ’ਤੇ ਉਤਾਰੇਗਾ, ਪਰ ਨਾਸਾ ਨੂੰ ਭਰੋਸਾ ਹੈ ਕਿ ਅਮਰੀਕਾ ਪਹਿਲਾਂ ਚੰਨ ’ਤੇ ਵਾਪਸੀ ਕਰੇਗਾ। ਆਇਜ਼ਕਮੈਨ ਨੇ ਇਕ ਟੀ.ਵੀ ਪ੍ਰੋਗਰਾਮ ’ਚ ਨਾਸਾ ਦੀ ‘ਆਰਟੇਮਿਸ’ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 2028 ਤੱਕ ਪੁਲਾੜ ਯਾਤਰੀਆਂ ਨੂੰ ਮੁੜ ਚੰਨ ਦੀ ਸਤ੍ਹਾ ’ਤੇ ਉਤਾਰਣ ਦੀ ਯੋਜਨਾ ਹਕੀਕਤ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਕਸਦ ਸਿਰਫ਼ ਚੰਨ ’ਤੇ ਝੰਡਾ ਲਹਿਰਾਉਣਾ ਨਹੀਂ, ਸਗੋਂ ਉੱਥੇ ਲੰਬੇ ਸਮੇਂ ਲਈ ਮੌਜੂਦਗੀ ਕਾਇਮ ਕਰਨੀ ਅਤੇ ਭਵਿੱਖ ਵਿਚ ਚੰਨ ’ਤੇ ਬੇਸ ਬਣਾਉਣਾ ਹੈ। ਨਾਸਾ ਨੇ ਆਰਟੇਮਿਸ ‘ਤੀਜੇ’ ਮਿਸ਼ਨ ਲਈ ਟੀਮ ਦਾ ਐਲਾਨ ਵੀ ਕਰ ਦਿੱਤਾ ਹੈ। ਤਜਰਬੇਕਾਰ ਪੁਲਾੜ ਯਾਤਰੀ ਰੈਂਡੀ ਬ੍ਰੈਜ਼ਨਿਕ ਇਸ ਮਿਸ਼ਨ ਦੀ ਕਮਾਨ ਸੰਭਾਲਣਗੇ। ਉਨ੍ਹਾਂ ਨਾਲ ਫ੍ਰੈਂਕ ਰੂਬਿਓ, ਆਂਦਰੇ ਡਗਲਸ ਤੇ ਯੂਰਪੀਅਨ ਸਪੇਸ ਏਜੰਸੀ ਦੇ ਇਟਾਲੀਅਨ ਅੰਤਰਿਕਸ਼ ਯਾਤਰੀ ਲੂਕਾ ਪਰਮਿਟਾਨੋ ਵੀ ਸ਼ਾਮਲ ਹੋਣਗੇ। ਪਰਮਿਟਾਨੋ ਇਸ ਮਿਸ਼ਨ ’ਚ ਪਾਇਲਟ ਵਜੋਂ ਸੇਵਾ ਨਿਭਾਉਣਗੇ। ਹਾਲਾਂਕਿ ਆਰਟੇਮਿਸ ‘ਤੀਜੇ’ ਖੁਦ ਚੰਨ ’ਤੇ ਨਹੀਂ ਉਤਰੇਗਾ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੇ ਮਾਮਲੇ ’ਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ ਅਗਲੀ ਖ਼ਬਰ ਖ਼ੂਨੀ ਗੋਲੀਬਾਰੀ ’ਚ ਪੁਲਿਸ ਸਾਰਜੈਂਟ ਸਮੇਤ 4 ਦੀ ਮੌਤ; ਚਾਰ ਡਿਪਟੀ ਜ਼ਖ਼ਮੀ
Ad Position 24
No active advertisement