ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬਰਤਾਨੀਆ ਦੀ ਸੱਜੇ ਪੱਖੀ ਪਾਰਟੀ ਦੇ ਨੇਤਾ ਨਾਈਜ਼ਲ ਫਰਾਜ਼ ਨੇ ਸੰਸਦ ਮੈਂਬਰ ਵਜੋਂ ਦਿੱਤਾ ਅਸਤੀਫਾ

Ad Position 21
No active advertisement
ਅਜੀਤ ਡੈਸਕ 08-07-2026
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਯੂ.ਕੇ. ਦੇ ਆਗੂ ਨਾਈਜਲ ਫ਼ਰਾਜ ਨੇ ਅੱਜ ਵੱਡਾ ਸਿਆਸੀ ਧਮਾਕਾ ਕਰਦਿਆਂ ਕਲੈਕਟਨ-ਆਨ-ਸੀ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਫ਼ਰਾਜ ਦੇ ਇਸ ਕਦਮ ਨਾਲ ਹਲਕੇ ਵਿੱਚ ਜ਼ਿਮਨੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਫ਼ੈਸਲਾ ਉਨ੍ਹਾਂ ਦੀਆਂ ਨਿੱਜੀ ਵਿੱਤੀ ਸਾਂਝਾਂ ਅਤੇ ਫੰਡਿੰਗ ਨੂੰ ਲੈ ਕੇ ਲਗਾਤਾਰ ਵੱਧ ਰਹੇ ਵਿਵਾਦਾਂ ਅਤੇ ਸੰਸਦੀ ਜਾਂਚ ਦੇ ਦਬਾਅ ਤੋਂ ਬਾਅਦ ਸਾਹਮਣੇ ਆਇਆ ਹੈ। ਹਾਲਾਂਕਿ, ਅਸਤੀਫ਼ਾ ਦੇਣ ਦੇ ਨਾਲ ਹੀ ਫ਼ਰਾਜ ਨੇ ਐਲਾਨ ਕੀਤਾ ਹੈ ਕਿ ਉਹ ਇਸੇ ਸੀਟ ਤੋਂ ਦੁਬਾਰਾ ਚੋਣ ਮੈਦਾਨ ਵਿੱਚ ਉਤਰਨਗੇ। ਨਾਈਜਲ ਫ਼ਰਾਜ ਪਿਛਲੇ ਕੁਝ ਹਫ਼ਤਿਆਂ ਤੋਂ ਦੋ ਮੁੱਖ ਮਾਮਲਿਆਂ ਕਰਕੇ ਸਖ਼ਤ ਸਵਾਲਾਂ ਦੇ ਘੇਰੇ ਵਿੱਚ ਸਨ। ਫ਼ਰਾਜ ‘ਤੇ ਕ੍ਰਿਪਟੋਕਰੰਸੀ ਦੇ ਅਰਬਪਤੀ ਕ੍ਰਿਸਟੋਫ਼ਰ ਹਾਰਬੋਰਨ ਤੋਂ 50 ਲੱਖ ਪੌਂਡ ਦਾ ਨਿੱਜੀ ਤੋਹਫ਼ਾ ਲੈਣ ਦੇ ਇਲਜ਼ਾਮ ਹਨ, ਜਿਸ ਦੀ ਜਾਂਚ ਸੰਸਦੀ ਮਿਆਰ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਹੈ। ਫ਼ਰਾਜ ਮੁਤਾਬਕ ਇਹ ਰਕਮ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਸੀ।ਰਿਪੋਰਟ ਮੁਤਾਬਕ ਫ਼ਰਾਜ ਦੇ ਪੁਰਾਣੇ ਸਾਥੀ ਜਾਰਜ ਕੌਟਰਲ ਵੱਲੋਂ ਉਨ੍ਹਾਂ ਨੂੰ ਕਈ ਅਣ-ਐਲਾਨੀਆਂ ਮਾਲੀ ਸਹੂਲਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਲੰਡਨ ਵਿੱਚ ਇੱਕ ਆਲੀਸ਼ਾਨ ਘਰ ਦਾ ਕਿਰਾਇਆ ਅਤੇ ਸੋਸ਼ਲ ਮੀਡੀਆ ਸਟਾਫ਼ ਦਾ ਖ਼ਰਚਾ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ’ਤੇ ਬਣੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਵਿਖ... ਅਗਲੀ ਖ਼ਬਰ ਰਿਚਮੰਡ ਸਕੇਟਿੰਗ ਕਲੱਬ ਦੇ ਖਿਡਾਰੀਆਂ ਨੇ ਜਿੱਤੇ ਕਈ ਤਗਮੇ
Ad Position 24
No active advertisement