ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ’ਤੇ ਬਣੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਵਿਖਾਈ ਜਾਵੇਗੀ

Ad Position 21
No active advertisement
ਅਜੀਤ ਡੈਸਕ 08-07-2026
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ ‘ਤੇ ਆਧਾਰਿਤ ਅਤੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਦੀ ਇੱਕ ਵਿਸ਼ੇਸ਼ ਆਊਟਡੋਰ ਸਕ੍ਰੀਨਿੰਗ (ਖੁੱਲ੍ਹੇ ਵਿੱਚ ਦਿਖਾਉਣ) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ‘ਜ਼ੀ 5’ ਦੀ ਇਸ ਫ਼ਿਲਮ ਦਾ ਨਾਮ ਹੁਣ ‘ਸਤਲੁਜ’ ਰੱਖਿਆ ਗਿਆ ਹੈ, ਜੋ ਕਿ ਪੰਜਾਬ ਪੁਲਿਸ ਦੇ ਤਸ਼ੱਦਦ ਅਤੇ ਉਸ ਦੌਰਾਨ ਹੋਈਆਂ ਸੀ.ਬੀ.ਆਈ. ਜਾਂਚਾਂ ਦੇ ਗੰਭੀਰ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫ਼ਿਲਮ ਲਗਾਤਾਰ ਤਿੰਨ ਦਿਨ ਬੁੱਧਵਾਰ 8 ਜੁਲਾਈ, ਵੀਰਵਾਰ 9 ਜੁਲਾਈ ਅਤੇ ਸ਼ੁੱਕਰਵਾਰ 10 ਜੁਲਾਈ ਨੂੰ ਹਰ ਰੋਜ਼ ਰਾਤ 8 ਵਜੇ ਤੋਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਬਾਹਰ ‘ਲਾਇਨਜ਼ ਆਫ਼ ਦ ਗ੍ਰੇਟ ਵਾਰ’ ਵਾਲੀ ਖੁੱਲ੍ਹੀ ਜਗ੍ਹਾ ‘ਤੇ ਖੁੱਲ੍ਹੇ ਮੈਦਾਨ ਵਿੱਚ ਵਿਖਾਈ ਜਾਵੇਗੀ। ਭਾਈ ਜਤਿੰਦਰ ਸਿੰਘ ਨੇ ਕਿਹਾ ਕਿ ਭਾਈ ਖਾਲੜਾ ਦੀ ਸ਼ਹੀਦੀ ਨਾਲ ਪੰਜਾਬ ਦੇ 25000 ਤੋਂ ਵੱਧ ਨੌਜਵਾਨਾਂ ਦੇ ਪਰਿਵਰਾਂ ਦੀ ਕਹਾਣੀ ਜੁੜੀ ਹੋਈ ਹੈ ਜਿਹਨਾਂ ਨੂੰ ਅਣਪਛਾਤੇ ਦੱਸ ਕੇ ਲਾਪਤਾ ਕਰ ਦਿੱਤਾ। ਜਿਹਨਾਂ ਬਾਰੇ ਅਜੇ ਤੱਕ ਬੁਝਾਰਤ ਬਣੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ 90ਵਿਆਂ ਵਿੱਚ ਪੰਜਾਬ ਵਿੱਚ ਸਿੱਖ ਨੌਜਵਾਨੀ ਨਾਲ ਕੀ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਦੇ ਬਚਪਨ ਦੇ ਦੋਸਤ ਦੀ ਵੱਡੀ ਮੰਗ, ਕੌਮੀ ਐਮਰਜੈਂਸੀ ਲਗਾਉਣ ਦੀ ਅਪੀਲ ਅਗਲੀ ਖ਼ਬਰ ਬਰਤਾਨੀਆ ਦੀ ਸੱਜੇ ਪੱਖੀ ਪਾਰਟੀ ਦੇ ਨੇਤਾ ਨਾਈਜ਼ਲ ਫਰਾਜ਼ ਨੇ ਸੰਸਦ ਮੈਂਬਰ ਵਜੋਂ ਦਿੱਤਾ ਅਸਤੀਫਾ
Ad Position 24
No active advertisement