ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬੀ.ਸੀ. ਟਾਈਗਰਜ਼ ਦਾ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ

Ad Position 21
No active advertisement
ਅਜੀਤ ਡੈਸਕ 09-07-2026
ਫਾਈਨਲ ਮੁਕਾਬਲੇ ‘ਚ ਸਟਰਾਈਵ ਅਕੈਡਮੀ ਦੀ ਟੀਮ ਜੇਤੂ
ਵੱਖ-ਵੱਖ ਸਿਆਸੀ ਹਸਤੀਆਂ ਨੇ ਕੀਤੀ ਸ਼ਮੂਲੀਅਤ
ਵੈਨਕੂਵਰ, 8 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀ.ਸੀ. ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਗਿਆ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅੱਜ ਸ਼ਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਅੱਜ ਫਾਈਨਲ ਮੁਕਾਬਲੇ ਦੌਰਾਨ ਸਟਰਾਈਵ ਅਕੈਡਮੀ ਦੀ ਟੀਮ ਜੇਤੂ ਰਹੀ, ਜਿਸ ਨੂੰ ਇਨਾਮ ਵਜੋਂ 15 ਹਜ਼ਾਰ ਡਾਲਰ ਦਾ ਚੈੱਕ ਅਤੇ ਟਰਾਫੀ ਭੇਟ ਕੀਤੀ ਗਈ। ਜਦੋਂਕਿ ਇਸ ਟੂਰਨਾਮੈਂਟ ਦੌਰਾਨ ਬੀ.ਸੀ. ਟਾਈਗਰਜ਼ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਜਿੰਦਰਪਾਲ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਪੂਨੀਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਟੋਰਾਂਟੋ, ਵਿਨੀਪੈਗ, ਐਡਮਿੰਟਨ ਅਤੇ ਕੈਲਗਰੀ ਨਾਲ ਸੰਬੰਧਿਤ 230 ਟੀਮਾਂ ਪਹੁੰਚੀਆਂ, ਜਿਨ੍ਹਾਂ ਵਿੱਚ ਅੰਡਰ-5 ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਟੂਰਨਾਮੈਂਟ ਦੌਰਾਨ ਆਉਣ ਵਾਲੇ ਦਰਸ਼ਕਾਂ ਲਈ ਲਗਾਤਾਰ ਤਿੰਨ ਦਿਨ ਇੱਕ ਵੱਡੀ ਆਕਾਰ ਦੀ ਐਲਸੀਡੀ ਸਕਰੀਨ ‘ਤੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਨ ਦਿਖਾਏ ਜਾਣ ਦਾ ਕੀਤਾ ਗਿਆ ਉਪਰਾਲਾ ਵੀ ਕਾਫ਼ੀ ਸ਼ਲਾਘਾਯੋਗ ਸੀ। ਟੂਰਨਾਮੈਂਟ ਦੌਰਾਨ ਗੁਰੂਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ਅਤੁੱਟ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ‘ਦੀ ਹੱਟ’ ਕੰਪਨੀ ਵੱਲੋਂ ਫਰੀ ਪੀਜ਼ਾ ਵਰਤਾਉਣ ਦੀ ਸੇਵਾ ਵੀ ਕੀਤੀ ਗਈ। ਟੂਰਨਾਮੈਂਟ ਦੇ ਆਖਰੀ ਦਿਨ ਆਯੋਜਿਤ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੌਰਾਨ ਸ਼ਾਨ-ਏ-ਪੰਜਾਬ ਦੀ ਭੰਗੜਾ ਟੀਮ ਦੇ ਬੱਚਿਆਂ ਵੱਲੋਂ ਸਮੂਹਕ ਤੌਰ ‘ਤੇ ਪੇਸ਼ ਕੀਤੇ ਭੰਗੜੇ ਨਾਲ ਸਮੁੱਚਾ ਮਾਹੌਲ ਰੰਗੀਨਮਈ ਬਣਿਆ ਨਜ਼ਰ ਆਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਪੁੱਜੀਆਂ ਸਿਆਸੀ ਹਸਤੀਆਂ ਵਿੱਚ ਪੰਜਾਬੀ ਸਾਂਸਦ ਸੁਖ ਧਾਲੀਵਾਲ, ਸਾਂਸਦ ਗੁਰਬਖਸ਼ ਸੈਣੀ, ਮੇਅਰ ਬਰੈਂਡਾ ਲੌਕ, ਚੈਨੀ ਕਲਾਰਕ, ਗੁਰਿੰਦਰ ਕਾਹਲੋਂ, ਗਗਨ ਨਹਿਲ, ਰਾਹੁਲ ਗਿੱਲ, ਮਨਦੀਪ ਨਾਗਰਾ, ਪ੍ਰਦੀਪ ਕੂਨਰ, ਹੈਰੀ ਬੈਂਸ, ਪਵਨ ਜੋਸੀ, ਪ੍ਰੈਟੀ ਰਸੂਲਪੁਰ, ਨਿਊ ਵੇਅ ਰੇਲਿੰਗ ਤੋਂ ਨਿਰਭੈ ਕੈਂਥ ਅਤੇ ਮਾਰਕੋਜ਼ ਸਕਿਉਰਟੀ ਕੰਪਨੀ ਤੋਂ ਦਿਲਾਵਰ ਰੰਧਾਵਾ ਆਦਿ ਹਾਜ਼ਰ ਸਨ। ਟੂਰਨਾਮੈਂਟ ਦੇ ਅਖੀਰ ’ਚ ਪ੍ਰਬੰਧਕ ਕਮੇਟੀ ਵੱਲੋਂ ਅਜਿੰਦਰਪਾਲ ਸਿੰਘ ਮਾਂਗਟ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਊਥਾਲ ਵਿਖੇ “ਪੰਜਾਬੀ ਦੇਸੀ ਮੇਲਾ ਯੂ ਕੇ” ਕਰਵਾਇਆ ਗਿਆ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Ad Position 24
No active advertisement