ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਾਊਥਾਲ ਵਿਖੇ “ਪੰਜਾਬੀ ਦੇਸੀ ਮੇਲਾ ਯੂ ਕੇ” ਕਰਵਾਇਆ ਗਿਆ

Ad Position 21
No active advertisement
ਅਜੀਤ ਡੈਸਕ 09-07-2026
ਲੰਡਨ, 8 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ. ਕੇ. ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਮਨੋਰੰਜਣ ਲਈ ‘ਟੀਮ ਦੇਸੀ ਮੇਲਾ ਯੂ. ਕੇ.’ ਵੱਲੋਂ ‘ਐਫ-9 ਈਵੈਂਟਸ’ ਦੇ ਸਹਿਯੋਗ ਨਾਲ ਲੰਘੇ ਐਤਵਾਰ ਨੂੰ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦਾ ‘ਪੰਜਾਬੀ ਦੇਸੀ ਮੇਲਾ ਯੂ. ਕੇ.’ ਕਰਵਾਇਆ ਗਿਆ। ਇਹ ਮੇਲਾ ਸਾਊਥਾਲ ਦੇ ਪ੍ਰਸਿੱਧ ‘ਸਾਊਥਾਲ ਪਾਰਕ’ ਅਕਸਬ੍ਰਿਜ ਰੋਡ, ਸਾਊਥਾਲ ਵਿਖੇ ਹੋਇਆ ਜਿਸ ਜਿਸ ਵਿੱਚ ਨਾਮਵਰ ਪੰਜਾਬੀ ਕਾਲਕਾਰਾਂ ਨੇ ਪਹੁੰਚ ਕੇ ਖੂਬ ਰੰਗ ਬੰਨ੍ਹਿਆ। ਹਾਜ਼ਰ ਲੋਕਾਂ ਨੇ ਪੰਜਾਬੀ ਸੱਭਿਆਚਾਰ ਅਤੇ ਗੀਤ ਸੰਗੀਤ ਦਾ ਭਰਪੂਰ ਆਨੰਦ ਮਾਣਿਆ। ਭਾਵੇਂ ਮੇਲਾ ਤੋਂ ਆਪਸੀ ਖਿਚੋਤਾਣ ਦਾ ਅਸਰ ਵਿਖਾਈ ਦਿੱਤਾ। ਪਰ ਮੇਲੇ ਤੇ ਪਹੁੰਚੇ ਕਲਾਕਾਰਾਂ ਅਲਾਪ ਸਿਕੰਦਰ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਦਰਸ਼ਕਾਂ ਨਾਲ ਖੂਬ ਮਸਤੀ ਕੀਤੀ, ਅੰਗਰੇਜ਼ ਅਲੀ, ਸੁਖਵਿੰਦਰ ਪੰਛੀ, ਬਲਦੇਵ ਔਜਲਾ ਬੁਲਟ, ਇੰਦਰਜੀਤ ਲੰਡਨ, ਲੱਕੀ ਸਿੰਘ ਦੁਰਗਾਪੁਰੀਆ, ਸੁੱਖ ਕਲਸੀ, ਦੀਪਾ ਗਰੇਵਾਲ ਅਤੇ ‘ਅਸਲੀ ਬਹਾਰਾਂ ਪੰਜਾਬ ਦੀਆਂ’ ਗਰੁੱਪ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਐਮ ਪੀ ਵਰਿੰਦਰ ਸ਼ਰਮਾਂ, ਕੌਂਸਲਰ ਕਮਲਪ੍ਰੀਤ ਕੌਰ, ਬਲਜੀਤ ਬੱਲੀ, ਸੁਖਵਿੰਦਰ ਸਿੰਘ ਸੁੱਖੀ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ। ਮੰਚ ਦੀ ਸੰਚਾਲਨਾ ਨਵੀ ਕੌਰ। ਬਿੱਟੂ ਖੰਗੂੜਾ ਅਤੇ ਸੋਖਾ ਢੇਸੀ ਵੱਲੋਂ ਕੀਤੀ ਜਾਵੇਗੀ। ਮੇਲੇ ਲਈ ਪੰਜਾਬ ਰੇਡੀਓ ਅਤੇ ਪੰਜਾਬ ਟੀ ਵੀ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੁੱਖਾ ਸਿੰਘ, ਅਮਰੀਕ ਸਿੰਘ ਅਮਨ, ਸਰਬਜੀਤ ਸਿੰਘ ਸਾਬੀ ਬਸਰਾ, ਅਵਤਾਰ ਸਿੰਘ ਚੌਹਾਨ, ਮਨਜੀਤ ਸਿੰਘ ਭੰਵਰਾ, ਤਲਵਿੰਦਰ ਸਿੰਘ ਢਿੱਲੋਂ, ਕੁਲਵਿੰਦਰ ਪੌਲ ਆਦਿ ਉਚੇਚੇ ਤੌਰ ਤੇ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ਸਰੀ ਸਿਟੀ ਕੌਂਸਲ ਵੱਲੋਂ ਖਰੀਦੀ ਜਾਇਦਾਦ ਸੰਬੰਧੀ ਰੰਧਾਵਾ ਨੇ ਚੁੱਕੇ ਸਵਾਲ ਅਗਲੀ ਖ਼ਬਰ ਬੀ.ਸੀ. ਟਾਈਗਰਜ਼ ਦਾ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ
Ad Position 24
No active advertisement