ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਰੀ ਸਿਟੀ ਕੌਂਸਲ ਵੱਲੋਂ ਖਰੀਦੀ ਜਾਇਦਾਦ ਸੰਬੰਧੀ ਰੰਧਾਵਾ ਨੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 09-07-2026
ਵੈਨਕੂਵਰ,8 ਜੁਲਾਈ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ ਸਰੀ ਸ਼ਹਿਰ ਵਿੱਚ ਖਰੀਦੀ ਗਈ ਇਕ ਜਾਇਦਾਦ ਪ੍ਰਕਿਰਿਆ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਦਿਆਂ ਕੰਸਰਵੇਟਿਵ ਪਾਰਟੀ ਵੱਲੋ ਸਰੀ ਦੇ ਮੇਅਰ ਦੇ ਅਹੁਦੇ ਲਈ ਚੋਣ ਪਿੜ ਚ ਉਤਾਰੇ ਗਏ ਉਮੀਦਵਾਰ ਹੋਨਵੀਰ ਰੰਧਾਵਾ ਨੇ ਇਸ ਸੌਦੇ ਸਬੰਧੀ ਪੂਰੀ ਪਾਰਦਰਸ਼ਤਾ ਅਤੇ ਸੁਤੰਤਰ ਮੁਲਾਂਕਣ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਰੰਧਾਵਾ ਦਾ ਕਹਿਣਾ ਹੈ ਇਹ ਵਿਵਾਦਿਤ ਜਾਇਦਾਦ ਲਗਭਗ ਦੋ ਸਾਲ ਤੱਕ ਮਾਰਕੀਟ ਵਿੱਚ ਵਿਕਣ ਲਈ ਉਪਲਬਧ ਰਹੀ, ਇਸ ਦੌਰਾਨ ਇਸ ਦੀ ਕੀਮਤ ਵਿੱਚ ਕਈ ਵਾਰ ਤਬਦੀਲੀਆਂ ਹੋਈਆਂ ਅਤੇ ਆਖ਼ਰਕਾਰ ਕਾਰਪੋਰੇਟ ਸ਼ੇਅਰ ਵਿਕਰੀ ਰਾਹੀਂ ਕਰੀਬ 3.35 ਮਿਲੀਅਨ ਡਾਲਰ ਵਿੱਚ ਇਹ ਜਾਇਦਾਦ ਵੇਚੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਤੋਂ ਕੁਝ ਹੀ ਹਫ਼ਤਿਆਂ ਬਾਅਦ ਸਰੀ ਸਿਟੀ ਕੌਂਸਲ ਵੱਲੋਂ ਇਹੀ ਜਾਇਦਾਦ ਮਹਿੰਗੇ ਭਾਅ 6.8 ਮਿਲੀਅਨ ਡਾਲਰ ਵਿੱਚ ਖਰੀਦ ਲਈ ਗਈ ਜਿਸ ਨਾਲ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਬਾਰੇ ਗੰਭੀਰ ਸਵਾਲ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਰੀਅਲ ਅਸਟੇਟ ਮਾਰਕੀਟ ਵਿੱਚ ਜਦੋਂ ਬਹੁਤ ਸਾਰੀਆਂ ਜਾਇਦਾਦਾਂ ਆਪਣੇ ਨਿਰਧਾਰਤ ਮੁੱਲ ਤੋਂ ਘੱਟ ਕੀਮਤ ’ਤੇ ਵਿਕ ਰਹੀਆਂ ਹਨ ਤਾਂ ਅਜਿਹੇ ਹਾਲਾਤਾਂ ਵਿੱਚ ਸਿਟੀ ਕੌਂਸਲ ਵੱਲੋਂ ਮਹਿੰਗੀ ਖਰੀਦੀ ਗਈ ਇਸ ਜਾਇਦਾਦ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਹਨ ਜਿਨਾਂ ਨੂੰ ਨਵਿਰਤ ਕਰਨ ਲਈ ਸਿਟੀ ਕੌਂਸਲ ਵੱਲੋਂ ਸਾਰੀ ਪ੍ਰਕਿਰਿਆ ਨੂੰ ਜਨਤਕ ਕਰਨਾ ਚਾਹੀਦਾ ਹੈ। ਰੰਧਾਵਾ ਨੇ ਵਾਅਦਾ ਕੀਤਾ ਕਿ ਜੇ ਉਹ ਮੇਅਰ ਚੁਣੇ ਜਾਂਦੇ ਹਨ ਤਾਂ ਵੱਡੀਆਂ ਜ਼ਮੀਨ ਖਰੀਦਣ ਲਈ ਸਖ਼ਤ ਟੈਕਸਦਾਤਾ ਸੁਰੱਖਿਆ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ।
ਇਸ ਸਬੰਧੀ ਜਦੋਂ ਸਰੀ ਸਿਟੀ ਕੌਂਸਲ ਦੇ ਕੁਝ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਆਪਣੇ ਪੱਖ ਵਿੱਚ ਅਜਿਹੇ ਦੋਸਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਸਬੰਧੀ ਸਮੁੱਚੀ ਪ੍ਰਕਿਰਿਆ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਟੈਸਲਾ ਕਾਰ ਦੀ ਚਾਲਕ ਵੱਲੋਂ ਸੌਂ ਕੇ ਸਫ਼ਰ ਕੀਤੇ ਜਾਣ ਦੀ ਘਟਨਾ ਦੀ ਵੀਡੀਓ ਵਾਇਰਲ —ਪੁਲਿਸ ਵੱਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਸਾਊਥਾਲ ਵਿਖੇ “ਪੰਜਾਬੀ ਦੇਸੀ ਮੇਲਾ ਯੂ ਕੇ” ਕਰਵਾਇਆ ਗਿਆ
Ad Position 24
No active advertisement