ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਟੈਸਲਾ ਕਾਰ ਦੀ ਚਾਲਕ ਵੱਲੋਂ ਸੌਂ ਕੇ ਸਫ਼ਰ ਕੀਤੇ ਜਾਣ ਦੀ ਘਟਨਾ ਦੀ ਵੀਡੀਓ ਵਾਇਰਲ —ਪੁਲਿਸ ਵੱਲੋਂ ਜਾਂਚ ਸ਼ੁਰੂ

Ad Position 21
No active advertisement
ਅਜੀਤ ਡੈਸਕ 09-07-2026
ਵੈਨਕੂਵਰ, 8 ਜੁਲਾਈ (ਮਲਕੀਤ ਸਿੰਘ)– ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ–1 ‘ਤੇ ਗੋਲਡਨ ਅਤੇ ਰੇਵਲਸਟੋਕ ਦਰਮਿਆਨ ਇੱਕ ਟੈਸਲਾ ਕਾਰ ਦੀ ਚੱਲਦੀ ਹਾਲਤ ਦੌਰਾਨ ਡਰਾਈਵਰ ਸੀਟ ‘ਤੇ ਬੈਠੀ ਔਰਤ ਦੇ ਕਥਿਤ ਤੌਰ ‘ਤੇ ਸੁੱਤੇ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਬਣਾਉਣ ਵਾਲੀ ਕਾਰਲੇ ਕਿੰਗ ਨੇ ਦਾਅਵਾ ਕੀਤਾ ਕਿ ਟੈਸਲਾ ਕਾਰ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਉਸ ਨੇ ਇਹ ਵੀ ਕਿਹਾ ਕਿ ਕਾਰ ਦੀ ਪਿਛਲੀ ਸੀਟ ‘ਤੇ ਦੋ ਬੱਚੇ ਵੀ ਸਵਾਰ ਸਨ। ਪੁਲਿਸ ਵਾਇਰਲ ਵੀਡੀਓ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੂਬੇ ‘ਚ ਸਵੈਚਾਲਿਤ (ਫੁੱਲ ਸੈਲਫ-ਡਰਾਈਵਿੰਗ) ਪ੍ਰਣਾਲੀ ਦੀ ਵਰਤੋਂ ਜਨਤਕ ਸੜਕਾਂ ‘ਤੇ ਕਾਨੂੰਨੀ ਤੌਰ ‘ਤੇ ਮਨਜ਼ੂਰ ਨਹੀਂ ਹੈ। ਸਿਰਫ਼ ਕੁਝ ਹਾਲਾਤਾਂ ‘ਚ ਸਵੈਚਾਲਤ ਵਾਹਨਾਂ ਤੋਂ ਡਰਾਈਵਰ-ਸਹਾਇਤਾ ਵਾਲੀਆਂ ਕੁਝ ਸਹੂਲਤਾਂ ਵਰਤੀਆਂ ਜਾ ਸਕਦੀਆਂ ਹਨ, ਪਰ ਡਰਾਈਵਰ ਦਾ ਹਰ ਵੇਲੇ ਜਾਗਦਾ ਅਤੇ ਚੌਕਸ ਰਹਿਣਾ ਲਾਜ਼ਮੀ ਮੰਨਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜੇ ਜਾਂਚ ਵਿੱਚ ਲਾਪਰਵਾਹੀ ਜਾਂ ਕਾਨੂੰਨ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਸੰਬੰਧਿਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ, ਰੋਦੀਗੋ (ਮਾਨਤੋਵਾ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰੀ ਸਿਟੀ ਕੌਂਸਲ ਵੱਲੋਂ ਖਰੀਦੀ ਜਾਇਦਾਦ ਸੰਬੰਧੀ ਰੰਧਾਵਾ ਨੇ ਚੁੱਕੇ ਸਵਾਲ
Ad Position 24
No active advertisement