ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜੰਗਲੀ ਅੱਗ ਨੇ ਮਚਾਈ ਤਬਾਹੀ, ਰਿਜ਼ੋਰਟ ਮਾਲਕ ਦੇ ਕੈਬਿਨ ਤੇ ਟ੍ਰੇਲਰ ਸੜ

Ad Position 21
No active advertisement
ਅਜੀਤ ਡੈਸਕ 10-07-2026
ਵੈਨਕੂਵਰ, 9 ਜੁਲਾਈ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਬੋਸਟਨ ਬਾਰ ਨੇੜੇ ਭੜਕੀ ਭਿਆਨਕ ਅੱਗ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ। ਅੱਗ ਦੀ ਲਪੇਟ ਵਿੱਚ ਆ ਕੇ ਇੱਕ ਸਥਾਨਕ ਰਿਜ਼ੋਰਟ ਦੇ ਕਈ ਕੈਬਿਨ ਅਤੇ ਟ੍ਰੇਲਰ ਸੜ ਗਏ ਹਨ। ਰਿਜ਼ੋਰਟ ਦੇ ਮਾਲਕ ਨੇ ਦੱਸਿਆ ਕਿ ਅੱਗ ਮਗਰੋਂ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਅਨੁਸਾਰ ਬੋਸਟਨ ਬਾਰ ਨੇੜੇ ਲੱਗੀ ਭਿਆਨਕ ਅੱਗ ਲਗਭਗ 200 ਵਰਗ ਕਿਲੋਮੀਟਰ ਖੇਤਰ ਵਿੱਚ ਫੈਲ ਚੁੱਕੀ ਸੀ। ਅੱਗ ‘ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ, ਹਵਾਈ ਜਹਾਜ਼ਾਂ ਅਤੇ ਜ਼ਮੀਨੀ ਅਮਲੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸੂਬਾਈ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਜਾਰੀ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋੜ ਪੈਣ ‘ਤੇ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ। ਅੱਗ ਦੇ ਫੈਲਾਅ ਅਤੇ ਨੁਕਸਾਨ ਦਾ ਮੁਲਾਂਕਣ ਅਜੇ ਵੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਨਰਸਾਂ ਦੀ ਹੜਤਾਲ ਕਾਰਨ ਵੈਨਕੂਵਰ ਦੇ ਹਸਪਤਾਲਾਂ ਦੀਆਂ ਸੇਵਾਵਾਂ ਪ੍ਰਭਾਵਿਤ ਅਗਲੀ ਖ਼ਬਰ ਦੱਖਣੀ ਚੀਨ ’ਚ ਹੜ੍ਹਾਂ ਕਾਰਨ 39 ਮੌਤਾਂ
Ad Position 24
No active advertisement