ਵੈਨਿਸ (ਇਟਲੀ), 13 ਜੁਲਾਈ (ਹਰਦੀਪ ਸਿੰਘ ਕੰਗ) ਤੀਆਂ ਦੇ ਤਿਊਹਾਰ ਨੂੰ ਦੇ ਸਬੰਧ ਵਿੱਚ ਇਟਲੀ ਦੇ ਸ਼ਹਿਰ ਸੋਆਵੇ ਵਿਖੇ ਪੰਜਾਬਣਾਂ ਦੁਆਰਾ ਰਲ-ਮਿਲ ਕੇ “ਤੀਆਂ ਦਾ ਮੇਲਾ ਕਰਵਾਇਆ ਗਿਆ।ਜਿਸ ਵਿੱਚ 250 ਦੇ ਕਰੀਬ ਪੰਜਾਬਣਾਂ ਨੇ ਉਤਸ਼ਾਹਪੂਰਵਕ ਸ਼ਿਰਕਤ ਕੀਤੀ।ਇਸ ਮੇਲੇ ਦੌਰਾਨ ਪੰਜਾਬ ਦੇ ਲੋਕ ਰੰਗ,ਗਿੱਧਾ ,ਟੱਪੇ ਅਤੇ ਬੋਲੀਆਂ ਦੀ ਵਿਲੱਖਣ ਪੇਸ਼ਕਾਰੀ ਦੇਖਣ ਨੂੰ ਮਿਲੀ। ਰੰਗ ਬਿਰੰਗੀਆਂ ਫੁਲਕਾਰੀਆਂ ਅਤੇ ਪੰਜਾਬੀ ਸੱਭਿਆਚਾਰਕ ਪੁਸ਼ਾਕਾਂ ਵਿੱਚ ਸਜੀਆਂ ਪੰਜਾਬਣਾਂ ਨੇ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ।ਵਿਦੇਸ਼ਾਂ ਦੀ ਧਰਤੀ ਤੇ ਰਹਿੰਦਿਆਂ ਇਸ ਮੇਲੇ ਨਾਲ਼ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਅਜੀਬ ਵਿਲੱਖਣ ਝਲਕ ਦੇਖਣ ਨੂੰ ਮਿਲੀ।ਮੇਲੇ ਵਿੱਚ ਪੰਜਾਬ ਦੇ ਨਾਲ਼ ਨਾਲ਼ ਹਰਿਆਣਾ,ਰਜਿਸਥਾਨ ਅਤੇ ਭਾਰਤ ਦੂਜੇ ਰਾਜਾਂ ਨਾਲ਼ ਸਬੰਧਿਤ ਔਰਤਾਂ ਨੇ ਵੀ ਸ਼ਿਰਕਤ ਕੀਤੀ।ਅਤੇ ਲੋਕ ਨਾਚਾਂ ਦੀ ਖੂਬ ਪੇਸ਼ਕਾਰੀ ਕੀਤੀ।ਹੌਂਸਲਾ ਅਫਜਾਈ ਦੇ ਲਈ ਸ਼ਾਮ ਨੂੰ ਸਮਾਪਤੀ ਮੌਕੇ ਲੱਕੀ ਕੂਪਨਾਂ ਰਾਹੀ ਇਨਾਮ ਵੀ ਕੱਢੇ ਗਏ।