08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨਿਊਯਾਰਕ ਤੋਂ ਅਮਰੀਕਾ ਦੇ 250 ਆਜ਼ਾਦੀ ਸਮਾਗਮ ਲਈ ਟਰੰਪ ਦੀ ਤਸਵੀਰ ਵਾਲਾ ਵਿਸ਼ੇਸ਼ 1 ਡਾਲਰ ਦਾ ਸਿੱਕਾ ਜਾਰੀ ਕਰਨ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 17-07-2026
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਸਪੁਰਾ )-ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਮੌਕੇ ਅਮਰੀਕੀ ਟ੍ਰੇਜ਼ਰੀ ਵਿਭਾਗ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲੇ ਵਿਸ਼ੇਸ਼ 1 ਡਾਲਰ ਦੇ ਯਾਦਗਾਰੀ ਸਿੱਕੇ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਹ ਸਿੱਕਾ ਇਸ ਸਾਲ ਪਤਝੜ ਦੌਰਾਨ ਜਨਤਕ ਤੌਰ ‘ਤੇ ਜਾਰੀ ਕੀਤਾ ਜਾਵੇਗਾ।
ਸਿੱਕੇ ਦੇ ਅਗਲੇ ਪਾਸੇ ਟਰੰਪ ਦੀ ਤਸਵੀਰ, ‘ਲਿਬਰਟੀ ਇਨ ਗੋਡ ਵੀ ਟਰੱਸਟ’ ਅਤੇ 1776–2026 ਦਰਜ ਕੀਤਾ ਗਿਆ ਹੈ, ਜਦਕਿ ਪਿਛਲੇ ਪਾਸੇ ਅਮਰੀਕੀ ਰਾਸ਼ਟਰੀ ਚਿੰਨ੍ਹ ਬਾਲਡ ਈਗਲ ਅਤੇ ‘ਈ ਪਲੂਰੀਬਸ ਯੂਨਮ’ ਲਿਖਿਆ ਹੋਇਆ ਹੈ। ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਕਿਹਾ ਕਿ ਇਹ ਯਾਦਗਾਰੀ ਸਿੱਕਾ ਅਮਰੀਕੀ ਆਜ਼ਾਦੀ, ਦੇਸ਼ਭਗਤੀ ਅਤੇ ਰਾਸ਼ਟਰੀ ਵਿਰਾਸਤ ਨੂੰ ਸਮਰਪਿਤ ਹੈ। ਹਾਲਾਂਕਿ ਇਸ ਫ਼ੈਸਲੇ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਆਮ ਤੌਰ ‘ਤੇ ਜੀਵਿਤ ਰਾਸ਼ਟਰਪਤੀ ਦੀ ਤਸਵੀਰ ਨੂੰ ਮੁਦਰਾ ‘ਤੇ ਦਰਸਾਉਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਦੇ ਬਾਵਜੂਦ ਟ੍ਰੇਜ਼ਰੀ ਵਿਭਾਗ ਦਾ ਕਹਿਣਾ ਹੈ ਕਿ ਖ਼ਾਸ ਯਾਦਗਾਰੀ ਸਿੱਕਿਆਂ ਲਈ ਉਸ ਕੋਲ ਕਾਨੂੰਨੀ ਅਧਿਕਾਰ ਮੌਜੂਦ ਹਨ।
Ad Position 22
No active advertisement
ਪਿਛਲੀ ਖ਼ਬਰ ਮਹਾਂਮਾਈ ਦੀ ਮਹਿਮਾ ’ਚ ਜਾਗਰਣ ਸਮੇਂ ਗਾਇਕ ਰੌਸ਼ਨ ਪ੍ਰਿੰਸ ਨੇ ਭੇਟਾਂ ਗਾਇਨ ਕਰਕੇ ਸਿਰਜਿਆ ਰੂਹਾਨੀ ਮਾਹੌਲ **ਵੱਡੀ ਗਿਣਤ... ਅਗਲੀ ਖ਼ਬਰ ਜੋਅ ਬਾਈਡਨ ਆਪਣੀ ਪ੍ਰਧਾਨਗੀ ਅਤੇ 2024 ਦੀ ਚੋਣੀ ਉਥਲ-ਪੁਥਲ ਬਾਰੇ ਲਿਖਣਗੇ ਨਵੀਂ ਕਿਤਾਬ
Ad Position 24