08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਹਾਂਮਾਈ ਦੀ ਮਹਿਮਾ ’ਚ ਜਾਗਰਣ ਸਮੇਂ ਗਾਇਕ ਰੌਸ਼ਨ ਪ੍ਰਿੰਸ ਨੇ ਭੇਟਾਂ ਗਾਇਨ ਕਰਕੇ ਸਿਰਜਿਆ ਰੂਹਾਨੀ ਮਾਹੌਲ **ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 17-07-2026
ਸਾਨ ਫਰਾਂਸਿਸਕੋ,16 ਜੁਲਾਈ (ਐਸ ਅਸ਼ੋਕ ਭੌਰਾ)-ਪੰਜਾਬੀ ਭਾਈਚਾਰੇ ‘ਚ ਸਤਿਕਾਰੁਤ ਪਰਿਵਾਰ ਤੇ ਨਿਊ ਇੰਡੀਆ ਸੁਪਰ ਮਾਰਕੀਟ ਗਰੋਸਰੀ ਚੇਨ ਦੇ ਮਾਲਕ ਅਤੇ ਅਮਰੀਕਾ ਦੇ ਉੱਘੇ ਕਾਰੋਬਾਰੀ ਸ਼ਾਰਦਾ ਭਰਾਵਾਂ ਸੰਦੀਪ ਸ਼ਾਰਦਾ ਤੇ ਸੰਜੀਵ ਸ਼ਾਰਦਾ ਵੱਲੋਂ ਇਥੇ ਲਿਵਰਮੋਰ ਸ਼ਹਿਰ ‘ਚ ਮਹਾਂਮਾਈ ਦੀ ਮਹਿਮਾ ‘ਚ ਸ਼ਰਧਾ ਨਾਲ ਜਾਗਰਣ ਕਰਵਾਇਆ ਗਿਆ।ਮਾਂ ਦੀ ਮਹਿਮਾ ਗਾਉਣ ਲਈ ਪੰਜਾਬ ਤੋਂ ਉਚੇਚੇ ਤੌਰ ‘ਤੇ ਪ੍ਰਸਿਧ ਗਾਇਕ ਰੌਸ਼ਨ ਪ੍ਰਿੰਸ ਪੁੱਜੇ ਤੇ ਤਕਰੀਬਨ ਸ਼ਾਮ 7 ਵਜੇ ਸ਼ੁਰੂ ਹੋਇਆ ਇਹ ਮਹਾਂਮਾਈ ਦਾ ਗਾਇਨ ਦੇਰ ਰਾਤ ਤੱਕ ਚਲਦਾ ਰਿਹਾ।ਜਿੱਥੇ ਇਸ ਮੌਕੇ ਉੱਥੇ ਉੱਘੀਆਂ ਕਾਰੋਬਾਰੀ ਸਖਸ਼ੀਅਤਾਂ ਹਾਜ਼ਰ ਸਨ ਉੱਥੇ ਧਾਰਮਿਕ ਖੇਤਰ ਨਾਲ ਜੁੜੇ ਮਹਾਂਪੁਰਸ਼ ਵੀ ਪੁੱਜੇ ਹੋਏ ਸਨ। ਲੋਕ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ‘ਚ ਹਾਜਰ ਸਨ। ਕਰੀਬ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਜਾਗਰਣ ਦੌਰਾਨ ਸੰਗਤਾਂ ਆਤਮਿਕ ਅਨੰਦ ਦੀ ਅਵਸਥਾ ‘ਚ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਰਦਾ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਨਵਾਂ ਸ਼ਹਿਰ ਹੈ ਤੇ ਉਨ੍ਹਾਂ ਪਰਿਵਾਰਿਕ ਸੁਖ ਤੇ ਮਨ ਦੀ ਆਤਮਕ ਸ਼ਾਂਤੀ ਲਈ ਮਹਾਂ ਮਾਈ ਦਾ ਗੁਣ ਗਾਇਨ ਆਪਣੇ ਪਰਿਵਾਰ ਨਾਲ ਰਲ ਕੇ ਕਰਵਾਇਆ ਹੈ ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਸਿੱਖ ਸੰਸਥਾਵਾਂ ਵਲੋਂ ਅਮਿਤ ਸ਼ਾਹ ਤੇ ਅਜੀਤ ਡੋਵਾਲ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਅਗਲੀ ਖ਼ਬਰ ਨਿਊਯਾਰਕ ਤੋਂ ਅਮਰੀਕਾ ਦੇ 250 ਆਜ਼ਾਦੀ ਸਮਾਗਮ ਲਈ ਟਰੰਪ ਦੀ ਤਸਵੀਰ ਵਾਲਾ ਵਿਸ਼ੇਸ਼ 1 ਡਾਲਰ ਦਾ ਸਿੱਕਾ ਜਾਰੀ ਕਰਨ ਦੀ ਤਿਆ...
Ad Position 24