08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਇਜ਼ਰਾਈਲ ਨੂੰ 3.3 ਅਰਬ ਡਾਲਰ ਦੀ ਫੌਜੀ ਮਦਦ ਰੋਕਣ ਲਈ 100 ਤੋਂ ਵੱਧ ਡੈਮੋਕ੍ਰੇਟ ਇਕੱਠੇ

Ad Position 21
No active advertisement
ਅਜੀਤ ਡੈਸਕ 17-07-2026
**ਪਾਰਟੀ ਅੰਦਰ ਵੱਡੀ ਦਰਾਰ ਆਈ ਸਾਹਮਣੇ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਪ੍ਰਤੀਨਿਧੀ ਸਭਾ ਵਿਚ ਇਜ਼ਰਾਈਲ ਲਈ 3.3 ਅਰਬ ਡਾਲਰ ਦੀ ਫੌਜੀ ਮਦਦ ਰੋਕਣ ਦੀ ਕੋਸ਼ਿਸ਼ ਭਾਵੇਂ ਨਾਕਾਮ ਰਹੀ, ਪਰ 100 ਤੋਂ ਵੱਧ ਡੈਮੋਕ੍ਰੇਟਾਂ ਵੱਲੋਂ ਇਸ ਦੇ ਹੱਕ ਵਿਚ ਵੋਟ ਪਾਉਣ ਨਾਲ ਪਾਰਟੀ ਦੀ ਇਜ਼ਰਾਈਲ ਨੀਤੀ ਵਿਚ ਡੂੰਘਾ ਬਦਲਾਅ ਸਾਹਮਣੇ ਆਇਆ ਹੈ। ਰਿਪਬਲਿਕਨ ਸੰਸਦ ਮੈਂਬਰ ਥਾਮਸ ਮੈਸੀ ਵੱਲੋਂ ਵਿਦੇਸ਼ ਵਿਭਾਗ ਦੇ ਖਰਚ ਬਿੱਲ ਵਿਚ ਪੇਸ਼ ਕੀਤੀ ਸੋਧ 104 ਦੇ ਮੁਕਾਬਲੇ 314 ਵੋਟਾਂ ਨਾਲ ਰੱਦ ਹੋ ਗਈ। ਇਸ ਦੇ ਹੱਕ ਵਿਚ 103 ਡੈਮੋਕ੍ਰੇਟ ਅਤੇ ਇੱਕ ਰਿਪਬਲਿਕਨ ਖੜ੍ਹੇ ਹੋਏ, ਜਦਕਿ 98 ਡੈਮੋਕ੍ਰੇਟਾਂ ਨੇ ਵਿਰੋਧ ਕੀਤਾ ਅਤੇ 10 ਨੇ ‘ਪ੍ਰੈਜ਼ੈਂਟ’ ਵੋਟ ਪਾਈ। ਇਹ ਵੋਟ ਇਸ ਲਈ ਇਤਿਹਾਸਕ ਮੰਨੀ ਜਾ ਰਹੀ ਹੈ ਕਿਉਂਕਿ ਦੋ ਸਾਲ ਪਹਿਲਾਂ ਅਜਿਹੀ ਹੀ ਕੋਸ਼ਿਸ਼ ਨੂੰ ਸਿਰਫ਼ 37 ਡੈਮੋਕ੍ਰੇਟਾਂ ਦਾ ਸਮਰਥਨ ਮਿਲਿਆ ਸੀ। ਇਸ ਵਾਰ ਸਾਬਕਾ ਹਾਊਸ ਸਪੀਕਰ ਨੈਂਸੀ ਪੇਲੋਸੀ, ਕੈਥਰੀਨ ਕਲਾਰਕ, ਇਲਹਾਨ ਉਮਰ ਅਤੇ ਰਸ਼ੀਦਾ ਤਲੈਬ ਸਮੇਤ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਮੈਂਬਰ ਮਦਦ ਰੋਕਣ ਦੇ ਹੱਕ ਵਿਚ ਆਏ। ਡੈਮੋਕ੍ਰੇਟਿਕ ਲੀਡਰਸ਼ਿਪ ਵੀ ਇਸ ਮਸਲੇ ’ਤੇ ਵੰਡੀ ਨਜ਼ਰ ਆਈ। ਹਕੀਮ ਜੈਫਰੀਜ਼ ਅਤੇ ਪੀਟ ਅਗੁਇਲਾਰ ਨੇ ਸੋਧ ਦਾ ਵਿਰੋਧ ਕੀਤਾ, ਜਦਕਿ ਕੈਥਰੀਨ ਕਲਾਰਕ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ। ਜੈਫਰੀਜ਼ ਦਾ ਕਹਿਣਾ ਸੀ ਕਿ ਸੋਧ ਦੀ ਬਣਤਰ ਖਾਮੀਆਂ ਵਾਲੀ ਸੀ ਅਤੇ ਇਸ ਨਾਲ ਗਾਜ਼ਾ ਦੇ ਨਾਗਰਿਕਾਂ ਅਤੇ ਫ਼ਲਸਤੀਨੀ ਸ਼ਰਨਾਰਥੀਆਂ ਲਈ ਮਨੁੱਖੀ ਸਹਾਇਤਾ ਵੀ ਪ੍ਰਭਾਵਿਤ ਹੋ ਸਕਦੀ ਸੀ।
———————ਐਨਵਾਈ ਪਿਕ (50)———
ਅਮਰੀਕੀ ਕਾਂਗਰਸ ਦੇ ਪ੍ਰੋਗਰੈਸਿਵ ਕਾਕਸ ਦੇ ਚੇਅਰਮੈਨ ਗ੍ਰੈਗ ਕਸਾਰ ਅਤੇ ਉਪ-ਚੇਅਰ ਇਲਹਾਨ ਉਮਰ ਤੇ ਹੋਰ ਪ੍ਰਗਤੀਸ਼ੀਲ ਸੰਸਦ ਮੈਂਬਰਾਂ ਨਾਲ ਅਮਰੀਕੀ ਕੈਪੀਟਲ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ।
Ad Position 22
No active advertisement
ਪਿਛਲੀ ਖ਼ਬਰ ਚੀਨ ਨਾਲ ਕਥਿਤ ਸੰਪਰਕ ਲੁਕਾਉਣਾ ਪਿਆ ਮਹਿੰਗਾ ਅਗਲੀ ਖ਼ਬਰ ਅਮਰੀਕਾ ਨੇ ਬ੍ਰਾਜ਼ੀਲ ’ਤੇ 25 ਫੀਸਦੀ ਟੈਰਿਫ਼ ਲਗਾਏ, ਬ੍ਰਾਜ਼ੀਲ ਵਲੋਂ ਤਿੱਖਾ ਵਿਰੋਧ
Ad Position 24