08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਚੀਨ ਨਾਲ ਕਥਿਤ ਸੰਪਰਕ ਲੁਕਾਉਣਾ ਪਿਆ ਮਹਿੰਗਾ

Ad Position 21
No active advertisement
ਅਜੀਤ ਡੈਸਕ 17-07-2026
**ਅਮਰੀਕੀ ਫੈਡਰਲ ਰਿਜ਼ਰਵ ਦੇ ਸਾਬਕਾ ਸਲਾਹਕਾਰ ਨੂੰ ਸਾਢੇ ਤਿੰਨ ਸਾਲ ਦੀ ਕੈਦ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਫੈਡਰਲ ਰਿਜ਼ਰਵ ਬੋਰਡ ਦੇ ਸਾਬਕਾ ਸੀਨੀਅਰ ਸਲਾਹਕਾਰ ਜੌਨ ਹੈਰੋਲਡ ਰੋਜਰਜ਼ ਨੂੰ ਸੰਘੀ ਜਾਂਚ ਏਜੰਸੀਆਂ ਨਾਲ ਕਥਿਤ ਤੌਰ ‘ਤੇ ਝੂਠ ਬੋਲਣ ਦੇ ਮਾਮਲੇ ਵਿਚ ਤਿੰਨ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਅਮਰੀਕਾ ਦੀ ਆਰਥਿਕ ਸੁਰੱਖਿਆ ਅਤੇ ਚੀਨ ਨਾਲ ਜੁੜੇ ਸੰਵੇਦਨਸ਼ੀਲ ਸੰਪਰਕਾਂ ਨੂੰ ਲੈ ਕੇ ਚੱਲ ਰਹੀਆਂ ਜਾਂਚਾਂ ਵਿਚ ਇੱਕ ਅਹਿਮ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ, 64 ਸਾਲਾ ਰੋਜਰਜ਼ ‘ਤੇ ਦੋਸ਼ ਸੀ ਕਿ ਉਸ ਨੇ ਫੈਡਰਲ ਜਾਂਚਕਰਤਾਵਾਂ ਤੋਂ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਅਮਰੀਕੀ ਕੇਂਦਰੀ ਬੈਂਕ ਦੀ ਮੌਦਰਿਕ ਨੀਤੀ ਨਾਲ ਸਬੰਧਤ ਸੀਮਤ ਅਤੇ ਗੁਪਤ ਜਾਣਕਾਰੀ ਕਥਿਤ ਤੌਰ ‘ਤੇ ਚੀਨੀ ਖੁਫੀਆ ਏਜੰਟਾਂ ਨਾਲ ਸਾਂਝੀ ਕੀਤੀ ਸੀ। ਜਾਂਚ ਦੌਰਾਨ ਉਸ ਵੱਲੋਂ ਦਿੱਤੇ ਗਏ ਬਿਆਨ ਝੂਠੇ ਸਾਬਤ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਹਾਲਾਂਕਿ, ਇਸ ਮਾਮਲੇ ਵਿੱਚ ਜਿਊਰੀ ਨੇ ਉਸ ਨੂੰ ਆਰਥਿਕ ਜਾਸੂਸੀ ਦੀ ਸਾਜ਼ਿਸ਼ ਦੇ ਮੁੱਖ ਦੋਸ਼ ਤੋਂ ਬਰੀ ਕਰ ਦਿੱਤਾ ਸੀ, ਪਰ ਸੰਘੀ ਜਾਂਚਕਰਤਾਵਾਂ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਤਣਾਅ ਵਿਚਕਾਰ ਅਮਰੀਕੀ ਜੰਗੀ ਬੇੜੇ ਨੇ ਬਣਾਇਆ ਇਤਿਹਾਸ ਅਗਲੀ ਖ਼ਬਰ ਇਜ਼ਰਾਈਲ ਨੂੰ 3.3 ਅਰਬ ਡਾਲਰ ਦੀ ਫੌਜੀ ਮਦਦ ਰੋਕਣ ਲਈ 100 ਤੋਂ ਵੱਧ ਡੈਮੋਕ੍ਰੇਟ ਇਕੱਠੇ
Ad Position 24