08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਈਰਾਨ ਨਾਲ ਤਣਾਅ ਵਿਚਕਾਰ ਅਮਰੀਕੀ ਜੰਗੀ ਬੇੜੇ ਨੇ ਬਣਾਇਆ ਇਤਿਹਾਸ

Ad Position 21
No active advertisement
ਅਜੀਤ ਡੈਸਕ 17-07-2026
**210 ਦਿਨਾਂ ਤੋਂ ਵੱਧ ਸਮੁੰਦਰ ’ਚ ਰਹਿਣ ਦਾ ਰਿਕਾਰਡ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਮੱਧ ਪੂਰਬ ’ਚ ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਟਕਰਾਅ ਦੇ ਦਰਮਿਆਨ ਅਮਰੀਕੀ ਜਲ ਸੈਨਾ ਦੇ ਸੈਨ ਡੀਏਗੋ ਆਧਾਰਿਤ ਪਰਮਾਣੂ-ਚਾਲਿਤ ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਜਹਾਜ਼ ਨੇ ਕਿਸੇ ਵੀ ਬੰਦਰਗਾਹ ‘ਤੇ ਲੰਬੇ ਸਮੇਂ ਲਈ ਰੁਕੇ ਬਿਨਾਂ 210 ਦਿਨਾਂ ਤੋਂ ਵੱਧ ਸਮੁੰਦਰ ਵਿਚ ਤਾਇਨਾਤ ਰਹਿ ਕੇ ਅਮਰੀਕੀ ਏਅਰਕ੍ਰਾਫਟ ਕੈਰੀਅਰਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜਹਾਜ਼ 21 ਨਵੰਬਰ ਨੂੰ ਸੈਨ ਡੀਏਗੋ ਤੋਂ ਆਪਣੇ ਮਿਸ਼ਨ ‘ਤੇ ਰਵਾਨਾ ਹੋਇਆ ਸੀ। ਦਸੰਬਰ ਵਿੱਚ ਗੁਆਮ ਵਿਖੇ ਸਿਰਫ਼ ਇੱਕ ਦਿਨ ਦੇ ਠਹਿਰਾਅ ਤੋਂ ਬਾਅਦ ਇਹ ਲਗਾਤਾਰ ਸਮੁੰਦਰ ਵਿੱਚ ਹੀ ਤਾਇਨਾਤ ਹੈ। ਇਸ ਦੌਰਾਨ ਇਸ ਨੇ ਅਰਬ ਸਾਗਰ ਵਿੱਚ ਅਮਰੀਕੀ ਫੌਜੀ ਕਾਰਵਾਈਆਂ, ਸਮੁੰਦਰੀ ਰਸਤੇ ਦੀ ਸੁਰੱਖਿਆ ਅਤੇ ਖੇਤਰੀ ਮਿਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾਈ। ਅਮਰੀਕੀ ਸੈਂਟਰਲ ਕਮਾਂਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਤੋਂ ਉੱਡਣ ਵਾਲੇ ਲੜਾਕੂ ਜਹਾਜ਼ ਈਰਾਨ ਖ਼ਿਲਾਫ਼ ਕੀਤੀਆਂ ਗਈਆਂ ਤਾਜ਼ਾ ਹਵਾਈ ਕਾਰਵਾਈਆਂ ਵਿਚ ਵੀ ਸ਼ਾਮਲ ਰਹੇ। ਇਹ ਜੰਗੀ ਬੇੜਾ ਇਸ ਸਮੇਂ ਯੂ.ਐੱਸ.ਐੱਸ. ਜਾਰਜ ਐਚ. ਡਬਲਯੂ. ਬੁਸ਼ ਸਮੇਤ ਕਈ ਹੋਰ ਅਮਰੀਕੀ ਜੰਗੀ ਜਹਾਜ਼ਾਂ ਨਾਲ ਮਿਲ ਕੇ ਮੱਧ ਪੂਰਬ ਵਿਚ ਤਾਇਨਾਤ ਹੈ।
——ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ——-
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਰਾਏ ’ਚ ਵੱਡਾ ਉਲਟਫੇਰ —————ਕਈ ਦੇਸ਼ਾਂ ’ਚ ਅਮਰੀਕਾ ਨਾਲੋਂ ਚੀਨ ਅਤੇ ਟਰੰਪ ਨਾਲੋਂ ਸ਼ੀ ਜਿਨਪਿੰਗ ਨੂੰ ਵੱਧ ਪਸੰਦ... ਅਗਲੀ ਖ਼ਬਰ ਚੀਨ ਨਾਲ ਕਥਿਤ ਸੰਪਰਕ ਲੁਕਾਉਣਾ ਪਿਆ ਮਹਿੰਗਾ
Ad Position 24