08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਿਸ਼ਵ ਰਾਏ ’ਚ ਵੱਡਾ ਉਲਟਫੇਰ —————ਕਈ ਦੇਸ਼ਾਂ ’ਚ ਅਮਰੀਕਾ ਨਾਲੋਂ ਚੀਨ ਅਤੇ ਟਰੰਪ ਨਾਲੋਂ ਸ਼ੀ ਜਿਨਪਿੰਗ ਨੂੰ ਵੱਧ ਪਸੰਦ ਕੀਤਾ ਗਿਆ

Ad Position 21
No active advertisement
ਅਜੀਤ ਡੈਸਕ 17-07-2026
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਵਿਸ਼ਵ ਰਾਜਨੀਤੀ ’ਚ ਅਮਰੀਕਾ ਦੀ ਲੰਬੇ ਸਮੇਂ ਤੋਂ ਬਣੀ ਸਾਕਾਰਾਤਮਕ ਛਵੀ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਪਿਊ ਰਿਸਰਚ ਸੈਂਟਰ ਦੇ ਨਵੇਂ ਸਰਵੇਖਣ ਅਨੁਸਾਰ, ਕਈ ਪ੍ਰਮੁੱਖ ਦੇਸ਼ਾਂ ਵਿਚ ਲੋਕ ਹੁਣ ਅਮਰੀਕਾ ਨਾਲੋਂ ਚੀਨ ਨੂੰ ਵੱਧ ਸਾਕਾਰਾਤਮਕ ਨਜ਼ਰੀਏ ਨਾਲ ਦੇਖ ਰਹੇ ਹਨ। ਲਗਭਗ ਦੋ ਦਹਾਕਿਆਂ ਤੋਂ ਵਿਸ਼ਵ ਰਾਏ ਦਾ ਅਧਿਐਨ ਕਰ ਰਹੀ ਸੰਸਥਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੇ ਅਮਰੀਕਾ ਨੂੰ ਸਪੱਸ਼ਟ ਤੌਰ ’ਤੇ ਪਿੱਛੇ ਛੱਡਿਆ ਹੈ। ਸਰਵੇਖਣ ਵਿਚ ਸ਼ਾਮਲ 36 ਦੇਸ਼ਾਂ ਅਤੇ ਖੇਤਰਾਂ ਵਿਚੋਂ 25 ਵਿਚ ਲੋਕਾਂ ਨੇ ਅਮਰੀਕਾ ਨਾਲੋਂ ਚੀਨ ਬਾਰੇ ਵੱਧ ਚੰਗੀ ਰਾਏ ਜਤਾਈ। ਇਨ੍ਹਾਂ ਵਿਚ ਅਮਰੀਕਾ ਦੇ ਨੇੜਲੇ ਗੁਆਂਢੀ ਕੈਨੇਡਾ ਅਤੇ ਮੈਕਸੀਕੋ ਵੀ ਸ਼ਾਮਲ ਹਨ। ਸਿਰਫ਼ ਛੇ ਦੇਸ਼—ਪੋਲੈਂਡ, ਫਿਲੀਪੀਨਜ਼, ਦੱਖਣੀ ਕੋਰੀਆ, ਭਾਰਤ, ਜਾਪਾਨ ਅਤੇ ਇਜ਼ਰਾਈਲ—ਅਜੇ ਵੀ ਅਮਰੀਕਾ ਨੂੰ ਚੀਨ ਨਾਲੋਂ ਵੱਧ ਸਾਕਾਰਾਤਮਕ ਤਰੀਕੇ ਨਾਲ ਦੇਖਦੇ ਹਨ।
ਰਾਸ਼ਟਰਪਤੀ ਪੱਧਰ ’ਤੇ ਵੀ ਅਮਰੀਕਾ ਲਈ ਤਸਵੀਰ ਚਿੰਤਾਜਨਕ ਹੈ। 36 ਵਿਚੋਂ 22 ਦੇਸ਼ਾਂ ਅਤੇ ਖੇਤਰਾਂ ਦੇ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਵੱਧ ਭਰੋਸਾ ਜਤਾਇਆ। ਕੈਨੇਡਾ, ਮੈਕਸੀਕੋ, ਫਰਾਂਸ, ਜਰਮਨੀ ਅਤੇ ਬਰਤਾਨੀਆ ਵਰਗੇ ਅਮਰੀਕਾ ਦੇ ਰਵਾਇਤੀ ਸਾਥੀ ਦੇਸ਼ਾਂ ਵਿਚ ਵੀ ਸ਼ੀ ਜਿਨਪਿੰਗ ਨੂੰ ਟਰੰਪ ਨਾਲੋਂ ਵਧੇਰੇ ਸਾਕਾਰਾਤਮਕ ਅੰਕ ਮਿਲੇ। ਹਾਲਾਂਕਿ ਕਈ ਦੇਸ਼ਾਂ ਵਿਚ ਦੋਵੇਂ ਆਗੂਆਂ ਪ੍ਰਤੀ ਲੋਕਾਂ ਦਾ ਭਰੋਸਾ ਘੱਟ ਹੀ ਰਿਹਾ। ਸਰਵੇਖਣ ਨਾਲ ਜੁੜੀ ਪਿਊ ਰਿਸਰਚ ਸੈਂਟਰ ਦੀ ਲੌਰਾ ਸਿਲਵਰ ਮੁਤਾਬਕ, ਇਹ ਬਦਲਾਅ ਸਿਰਫ਼ ਚੀਨ ਦੀ ਲੋਕਪ੍ਰਿਯਤਾ ਵਧਣ ਕਾਰਨ ਨਹੀਂ, ਸਗੋਂ ਅਮਰੀਕਾ ਦੀ ਛਵੀ ਡਿੱਗਣ ਕਾਰਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਲੋਕ ਹੁਣ ਅਮਰੀਕਾ ਨੂੰ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਪਹਿਲਾਂ ਜਿੰਨਾ ਭਰੋਸੇਯੋਗ ਸਾਥੀ ਨਹੀਂ ਮੰਨਦੇ। ਟਰੰਪ ਪ੍ਰਸ਼ਾਸਨ ਦੇ ਕੈਨੇਡਾ ਨਾਲ ਵਪਾਰਕ ਟਕਰਾਅ, ਗ੍ਰੀਨਲੈਂਡ ’ਤੇ ਕਬਜ਼ੇ ਦੀਆਂ ਮੰਗਾਂ, ਵੇਨੇਜ਼ੂਏਲਾ ਵਿਚ ਅਮਰੀਕੀ ਫੌਜੀ ਕਾਰਵਾਈ, ਗਾਜ਼ਾ ਜੰਗ ਸਬੰਧੀ ਵਾਸ਼ਿੰਗਟਨ ਦੀ ਨੀਤੀ ਅਤੇ ਈਰਾਨ ਵਿਰੁੱਧ ਚੱਲ ਰਹੇ ਯੁੱਧ ਨੇ ਵੀ ਕਈ ਦੇਸ਼ਾਂ ਵਿਚ ਅਮਰੀਕਾ ਪ੍ਰਤੀ ਨਾਰਾਜ਼ਗੀ ਵਧਾਈ ਹੈ। ਸਰਵੇਖਣ ਫਰਵਰੀ ਤੋਂ ਮਈ ਦੇ ਦਰਮਿਆਨ ਕੀਤਾ ਗਿਆ।
—-4025 (2)————-
ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ
Ad Position 22
No active advertisement
ਪਿਛਲੀ ਖ਼ਬਰ 6.2 ਕਰੋੜ ਡਾਲਰ ਦੇ ਸਾਈਬਰ ਜਾਲ ਦਾ ਪਰਦਾਫ਼ਾਸ਼ ਅਗਲੀ ਖ਼ਬਰ ਈਰਾਨ ਨਾਲ ਤਣਾਅ ਵਿਚਕਾਰ ਅਮਰੀਕੀ ਜੰਗੀ ਬੇੜੇ ਨੇ ਬਣਾਇਆ ਇਤਿਹਾਸ
Ad Position 24