08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹੈਨਰੀ ਨੋਵਾਕ ਦੇ ਕਾਤਲ ਦੀ ਮਾਂ ਨੂੰ ਅਪਰਾਧ ਵਾਲੀ ਥਾਂ ਤੋਂ ਚਾਕੂ ਹਟਾਉਣ ਦੇ ਦੋਸ਼ ਵਿੱਚ ਤਿੰਨ ਸਾਲ ਜੇਲ੍ਹ

Ad Position 21
No active advertisement
ਅਜੀਤ ਡੈਸਕ 18-07-2026
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਾਊਥਹੈਂਪਟਨ ਕਰਾਊਨ ਕੋਰਟ ਨੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਾਤਲ ਵਿਕਰਮ ਦਿਗਵਾ ਦੀ ਮਾਂ ਕਿਰਨ ਕੌਰ (53 ਸਾਲ) ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕਿਰਨ ਕੌਰ ਨੂੰ ਆਪਣੇ ਪੁੱਤਰ ਦੁਆਰਾ ਕੀਤੇ ਗਏ ਕਤਲ ਤੋਂ ਬਾਅਦ ਅਪਰਾਧ ਵਾਲੀ ਥਾਂ ਤੋਂ ਕਤਲ ਵਿੱਚ ਵਰਤਿਆ ਗਿਆ ਚਾਕੂ ਹਟਾ ਕੇ ਅਪਰਾਧੀ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਜਿਕਰਯੋਗ ਹੈ ਕਿ ਦਸੰਬਰ 2025 ਵਿੱਚ ਵਿਕਰਮ ਦਿਗਵਾ ਨੇ ਸਾਊਥਹੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਤੁਰੰਤ ਬਾਅਦ ਉਸ ਦੀ ਮਾਂ ਕਿਰਨ ਕੌਰ ਨੇ ਜਾਂਚ ਵਿੱਚ ਰੁਕਾਵਟ ਪਾਉਣ ਅਤੇ ਸਬੂਤ ਛੁਪਾਉਣ ਦੇ ਇਰਾਦੇ ਨਾਲ ਉਹ ਚਾਕੂ ਮੌਕੇ ਤੋਂ ਚੁੱਕ ਕੇ ਛੁਪਾ ਦਿੱਤਾ ਸੀ। ਸਜ਼ਾ ਸੁਣਾਉਂਦੇ ਹੋਏ ਜੱਜ ਵਿਲੀਅਮ ਮੌਸਲੇ ਕੇਸੀ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਮਾਤਾ-ਪਿਤਾ ਹੋਣ ਦੇ ਨਾਤੇ ਤੁਹਾਨੂੰ ਆਪਣੇ ਪੁੱਤਰ ਨੂੰ ਸਹੀ ਰਸਤਾ ਦਿਖਾਉਣਾਚਾਹੀਦਾ ਸੀ। ਇਸ ਦੀ ਬਜਾਏ ਤੁਸੀਂ ਉਹ ਚਾਕੂ ਲਿਆ ਕੇ ਉਸ ਦੇ ਕਮਰੇ ਵਿੱਚ ਮੌਜੂਦ ਹੋਰ ਹਥਿਆਰਾਂ ਨਾਲ ਲੁਕਾ ਦਿੱਤਾ ਤਾਂ ਜੋ ਅਪਰਾਧ ਨੂੰ ਛੁਪਾਇਆ ਜਾ ਸਕੇ। ਇਸ ਸਾਲ ਜੂਨ ਵਿੱਚ ਅਦਾਲਤ ਨੇ ਮੁੱਖ ਦੋਸ਼ੀ ਵਿਕਰਮ ਦਿਗਵਾ (23 ਸਾਲ) ਨੂੰ ਕਤਲ ਦੇ ਜੁਰਮ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਸੀ, ਜਿਸ ਤਹਿਤ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ।
Ad Position 22
No active advertisement
ਪਿਛਲੀ ਖ਼ਬਰ ਸੋਮਾਲੀਆ ਭੱਜਿਆ ‘ਫੀਡਿੰਗ ਆਵਰ ਫਿਊਚਰ’ ਘੁਟਾਲੇ ਦਾ ਵੱਡਾ ਮੁਲਜ਼ਮ ਅਮਰੀਕਾ ਵਾਪਸ ਲਿਆਂਦਾ, ਮਿਨੇਸੋਟਾ ਵਿੱਚ ਮੁਕੱਦਮੇ ਦਾ... ਅਗਲੀ ਖ਼ਬਰ ਕਾਮਨਵੈਲਥ ਖੇਡਾਂ ਗਲਾਸਗੋ 2026 : ਪੈਰਾ ਪਾਵਰਲਿਫਟਰਾਂ ਨਾਲ ਸ਼ੁਰੂ ਹੋਵੇਗਾ ਸੋਨ ਤਗਮਿਆਂ ਦਾ ਸਫ਼ਰ
Ad Position 24