07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੀ.ਸੀ. ‘ਚ ਅਸਥੀਆਂ ਜਲ ਪ੍ਰਵਾਹ ਕਰਨ ਦਾ ਸਥਾਨ ਬਣਾਉਣ ਦਾ ਫੈਸਲਾ

Ad Position 21
No active advertisement
ਅਜੀਤ ਡੈਸਕ 18-07-2026
ਵੈਨਕੂਵਰ, 17 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੁਬਾਈ ਸਰਕਾਰ ਅਤੇ ਡੈਲਟਾ ਸ਼ਹਿਰ ਦੀ ਸਿਟੀ ਕੌਂਸਲ ਦੇ ਸਾਂਝੇ ਯਤਨਾਂ ਸਦਕਾ ਸੂਬੇ ‘ਚ ਮਨੁੱਖੀ ਅਸਥੀਆਂ ਜਲ ਪ੍ਰਵਾਹ ਕਰਨ ਦਾ ਸਥਾਨ ਬਣਾਉਣ ਦਾ ਮਹੱਤਵਪੂਰਨ ਨੂੰ ਫੈਸਲਾ ਕੀਤਾ ਗਿਆ ਹੈ। ਇਸੇ ਕੜੀ ਵਜੋਂ ਫਰੇਜ਼ਰ ਦਰਿਆ ਦੇ ਕੰਢੇ ਦੇ ਇੱਕ ਵਿਸ਼ੇਸ਼ ਸਥਾਨ ਦੀ ਚੋਣ ਕੀਤੀ ਗਈ ਹੈ, ਜਿੱਥੇ ਪਰਿਵਾਰ ਆਪਣੇ ਵਿਛੜੇ ਹੋਏ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਦਾ ਸਨਮਾਨਜਨਕ ਅਤੇ ਸੁਰੱਖਿਅਤ ਢੰਗ ਨਾਲ ਜਲ ਪਰਵਾਹ ਕਰ ਸਕਣਗੇ।
ਸੂਬਾ ਸਰਕਾਰ ਅਨੁਸਾਰ ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਅਧਿਕਾਰਤ ਜਨਤਕ ਸਥਾਨ ਹੋਵੇਗਾ। ਇਸ ਦਾ ਮਕਸਦ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦਾ ਸਨਮਾਨ ਕਰਦਿਆਂ ਲੋਕਾਂ ਨੂੰ ਇੱਕ ਉਚਿਤ ਥਾਂ ਉਪਲਬਧ ਕਰਵਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕੌਂਸਲੇਟ ਜਨਰਲ ਨੇ ਥੋਖੇਬਾਜ਼ਾਂ ਤੋਂ ਸੁਚੇਤ ਕੀਤਾ ਅਗਲੀ ਖ਼ਬਰ ਐਪਸਟਿਨ ਫਾਈਲਾਂ ਨੂੰ ਲੈ ਕੇ ਅਮਰੀਕਾ ਵਿੱਚ ਸਿਆਸੀ ਘਮਾਸਾਨ, ਪੀੜਤਾਂ ਨੇ ਨਿਆਂ ਲਈ ਆਵਾਜ਼ ਕੀਤੀ ਬੁਲੰਦ
Ad Position 24