07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

25 ਜੁਲਾਈ ਨੂੰ ਲੱਗੇਗੀ ਕਲੋਵਰਡੇਲ ਮਾਰਕੀਟ

Ad Position 21
No active advertisement
ਅਜੀਤ ਡੈਸਕ 18-07-2026
ਵੈਨਕੂਵਰ, 17 ਜੁਲਾਈ (ਮਲਕੀਤ ਸਿੰਘ) – ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਲੋਕਾਂ ਦੀ ਪਸੰਦ ਬਣ ਚੁੱਕੀ ਕਲੋਵਰਡੇਲ ਮਾਰਕੀਟ ਨੂੰ 25 ਜੁਲਾਈ ਨੂੰ ਮੁੜ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੈਂਕੜੇ ਸਥਾਨਕ ਵਪਾਰੀ, ਕਾਰੀਗਰ ਅਤੇ ਖਾਣ-ਪੀਣ ਦੇ ਸਟਾਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ।ਮਾਰਕੀਟ ਦੌਰਾਨ ਸਥਾਨਕ ਤੌਰ ‘ਤੇ ਤਿਆਰ ਕੀਤੇ ਹੱਥੀਂ ਬਣੇ ਸਮਾਨ, ਗਹਿਣੇ, ਕੱਪੜੇ, ਘਰੇਲੂ ਸਜਾਵਟੀ ਵਸਤਾਂ ਅਤੇ ਹੋਰ ਕਈ ਉਤਪਾਦ ਵਿਕਰੀ ਲਈ ਉਪਲਬਧ ਹੋਣਗੇ। ਇਸ ਤੋਂ ਇਲਾਵਾ ਫੂਡ ਟਰੱਕਾਂ ਅਤੇ ਵੱਖ-ਵੱਖ ਖਾਣਿਆਂ ਦੇ ਸਟਾਲਾਂ ‘ਤੇ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਪਕਵਾਨਾਂ ਦਾ ਸੁਆਦ ਚੱਖਣ ਦਾ ਮੌਕਾ ਮਿਲੇਗਾ।ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਮਾਗਮ ਦਾ ਮਕਸਦ ਸਥਾਨਕ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਭਾਈਚਾਰੇ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣਾ ਹੈ। ਪਰਿਵਾਰਾਂ ਲਈ ਮਨੋਰੰਜਨ, ਸੰਗੀਤ ਅਤੇ ਹੋਰ ਗਤੀਵਿਧੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਨ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਆਨੰਦ ਮਾਣ ਸਕਣਗੇ।ਹਰ ਸਾਲ ਵਾਂਗ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸਰੀ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਲੋਕਾਂ ਦੇ ਪੁੱਜਣ ਦੀ ਉਮੀਦ ਹੈ, ਜਿਸ ਨਾਲ ਕਲੋਵਰਡੇਲ ਦਾ ਬਾਜ਼ਾਰ ਇੱਕ ਵਾਰ ਫਿਰ ਰੌਣਕਾਂ ਨਾਲ ਭਰ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੂਬਾ ਲਾਸੀਓ ਦੇ ਕਸਬਾ ਪੁਨਤੀਨੀਆ ਵਿਖੇ 36 ਸਾਲਾ ਮਾਨ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਅਗਲੀ ਖ਼ਬਰ ਭਾਰਤੀ ਕੌਂਸਲੇਟ ਜਨਰਲ ਨੇ ਥੋਖੇਬਾਜ਼ਾਂ ਤੋਂ ਸੁਚੇਤ ਕੀਤਾ
Ad Position 24