07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭਾਰਤੀ ਇੰਜੀਨੀਅਰ ਦੀ ਸਕਾਈਡਾਈਵਿੰਗ ਹਾਦਸੇ ਵਿਚ ਮੌਤ

Ad Position 21
No active advertisement
ਅਜੀਤ ਡੈਸਕ 18-07-2026
ਸੈਕਰਾਮੈਂਟੋ, 17 ਜੁਲਾਈ (ਹੁਸਨ ਲੜੋਆ ਬੰਗਾ)-ਹੈਦਰਾਬਾਦ ਦੇ ਇਕ 28 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਬੋਸਟਨ, ਮੈਸੇਚਿਉਸੇਟਸ ’ਚ ਇਕ ਸਕਾਈਡਾਈਵਿੰਗ ਹਾਦਸੇ ’ਚ ਮੌਤ ਹੋ ਗਈ| ਉਸ ਨੂੰ ਕੁਝ ਦਿਨ ਪਹਿਲਾਂ ਹੀ ਪੈਰਾਸ਼ੂਟਿੰਗ ਲਾਇਸੈਂਸ ਮਿਲਿਆ ਸੀ| ਮ੍ਰਿਤਕ, ਜਿਸ ਦੀ ਪਛਾਣ ਮਨੀ ਚੰਦਰ ਤੇਜਾ ਗੱਦਾਮ ਵਜੋਂ ਹੋਈ ਹੈ, ਬੋਸਟਨ ’ਚ ਫਿਡੇਲਿਟੀ ਇਨਵੈਸਟਮੈਂਟਸ ’ਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ| ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਔਰੇਂਜ, ਮੈਸੇਚਿਉਸੇਟਸ ’ਚ ਜੰਪਟਾਊਨ ਸਕਾਈਡਾਈਵਿੰਗ ਵਿਖੇ ਵਾਪਰਿਆ| ਅਧਿਕਾਰੀਆਂ ਨੇ ਕਿਹਾ ਕਿ ਉਹ ਸੁਰੱਖਿਅਤ ਹੇਠਾਂ ਉਤਰ ਰਿਹਾ ਸੀ ਜਦੋਂ ਲੈਂਡਿੰਗ ਦੌਰਾਨ ਹਵਾ ਦੇ ਅਚਾਨਕ ਆਏ ਝੱਖੜ ਨੇ ਉਸ ਦੇ ਪੈਰਾਸ਼ੂਟ ਨੂੰ ਤਬਾਹ ਕਰ ਦਿੱਤਾ ਤੇ ਉਹ ਲਗਭਗ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਾ| ਉਸ ਨੂੰ ਗੰਭੀਰ ਸੱਟਾਂ ਲੱਗੀਆਂ| ਉਸ ਨੂੰ ਤੁਰੰਤ ਐਥੋਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ|
Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ਦੇ ਖ਼ਤਰੇ ਤੋਂ ਬਚਣ ਲਈ ਅਮਰੀਕਾ ਦੀ ਵੱਡੀ ਚਾਲ, ਇਰਾਕ ਰਾਹੀਂ ਨਵਾਂ ਤੇਲ ਰਸਤਾ ਬਣਾਉਣ ਦੀ ਤਿਆਰੀ ਅਗਲੀ ਖ਼ਬਰ ਸੂਬਾ ਲਾਸੀਓ ਦੇ ਕਸਬਾ ਪੁਨਤੀਨੀਆ ਵਿਖੇ 36 ਸਾਲਾ ਮਾਨ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ
Ad Position 24
No active advertisement