15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

37ਵੇਂ ਸਾਲਾਨਾ ਮੌਸ ਸਟਰੀਟ ਪੇਂਟ-ਇਨ ਨੇ ਵਿਕਟੋਰੀਆ ਨੂੰ ਰੰਗਾਂ ਨਾਲ ਰੰਗਿਆ

Ad Position 21
No active advertisement
ਅਜੀਤ ਡੈਸਕ 22-07-2026
—ਹਜ਼ਾਰਾਂ ਲੋਕਾਂ ਨੇ ਕਲਾ ਪ੍ਰਦਰਸ਼ਨੀ ਦਾ ਲਿਆ ਆਨੰਦ, ਸੈਂਕੜੇ ਕਲਾਕਾਰਾਂ ਨੇ ਵਿਖਾਈ ਆਪਣੀ ਕਲਾ
ਵੈਨਕੂਵਰ, 21 ਜੁਲਾਈ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਆਯੋਜਿਤ 37ਵੇਂ ਸਾਲਾਨਾ ਮੌਸ ਸਟਰੀਟ ਆਰਟ ਗੈਲਰੀ ਪੇਂਟ-ਇਨ ਨੇ ਇੱਕ ਵਾਰ ਫਿਰ ਸ਼ਹਿਰ ਨੂੰ ਕਲਾ ਦੇ ਰੰਗਾਂ ਨਾਲ ਸਰਾਬੋਰ ਕਰ ਦਿੱਤਾ। ਇਸ ਲੋਕਪ੍ਰਿਯ ਸਮਾਗਮ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਸਥਾਨਕ ਅਤੇ ਸੂਬੇ ਭਰ ਤੋਂ ਪੁੱਜੇ ਕਲਾਕਾਰਾਂ ਦੀਆਂ ਰਚਨਾਵਾਂ ਦਾ ਆਨੰਦ ਮਾਣਿਆ। ਮੌਸ ਸਟਰੀਟ ‘ਤੇ ਲੱਗੀ ਇਸ ਖੁੱਲ੍ਹੀ ਕਲਾ ਪ੍ਰਦਰਸ਼ਨੀ ਦੌਰਾਨ ਸੈਂਕੜੇ ਕਲਾਕਾਰਾਂ ਨੇ ਪੇਂਟਿੰਗ, ਡਰਾਇੰਗ ਅਤੇ ਹੋਰ ਕਲਾਤਮਕ ਰਚਨਾਵਾਂ ਦਾ ਪ੍ਰਦਰਸ਼ਨ ਕੀਤਾ। ਕਈ ਕਲਾਕਾਰਾਂ ਨੇ ਦਰਸ਼ਕਾਂ ਦੇ ਸਾਹਮਣੇ ਹੀ ਚਿੱਤਰ ਤਿਆਰ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਸਮਾਗਮ ਦੀ ਖਿੱਚ ਹੋਰ ਵਧਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਮਾਇਕਾ ਜਾ ਰਹੇ ਯਾਤਰੀ ਦੇ ਸਾਮਾਨ ’ਚੋਂ ਨਿਕਲੇ 53,800 ਡਾਲਰ, ਹਵਾਈ ਅੱਡੇ ’ਤੇ ਗ੍ਰਿਫ਼ਤਾਰੀ ਅਗਲੀ ਖ਼ਬਰ ਲੰਡਨ ’ਚ ਹੋਏ ਬਾਲਾ ਪ੍ਰੀਤਮ 27ਵਾਂ ਮਹਾਨ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਚੇਚੇ ਤੌਰ ’ਤੇ...
Ad Position 24