08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

547 ਮਿਲੀਅਨ ਦੇ ਮੈਡੀਕੇਅਰ ਧੋਖਾਧੜੀ ਮਾਮਲੇ ਦਾ ਭਗੌੜਾ ਖਾਲਿਦ ਸਤਾਰੀ ਵਿਦੇਸ਼ ਤੋਂ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 26-07-2026
ਨਿਊਯਾਰਕ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਵਿੱਚ ਮੈਡੀਕੇਅਰ ਨਾਲ ਕਥਿਤ ਤੌਰ ’ਤੇ 547 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਲੰਮੇ ਸਮੇਂ ਤੋਂ ਫਰਾਰ ਖਾਲਿਦ ਅਹਿਮਦ ਸਤਾਰੀ ਨੂੰ ਮੱਧ ਪੂਰਬ ਵਿੱਚ ਗ੍ਰਿਫ਼ਤਾਰ ਕਰਕੇ ਅਮਰੀਕੀ ਹਿਰਾਸਤ ਵਿੱਚ ਲਿਆਂਦਾ ਗਿਆ ਹੈ। ਗ੍ਰਿਫ਼ਤਾਰੀ ਵੇਲੇ ਉਸ ਕੋਲ ਕਿਸੇ ਹੋਰ ਨਾਮ ’ਤੇ ਬਣਿਆ ਜਾਅਲੀ ਮੈਕਸੀਕਨ ਪਾਸਪੋਰਟ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਅਮਰੀਕੀ ਨਿਆਂ ਵਿਭਾਗ ਅਨੁਸਾਰ 54 ਸਾਲਾ ਸਤਾਰੀ ਨੇ 2016 ਤੋਂ 2019 ਦਰਮਿਆਨ ਅਮਰੀਕਾ ਵਿੱਚ ਕਈ ਡਾਇਗਨੌਸਟਿਕ ਲੈਬਾਂ ਚਲਾਈਆਂ। ਦੋਸ਼ ਹੈ ਕਿ ਮਰੀਜ਼ ਭਰਤੀ ਕਰਨ ਵਾਲਿਆਂ, ਟੈਲੀਮਾਰਕੀਟਿੰਗ ਕੇਂਦਰਾਂ ਅਤੇ ਟੈਲੀਮੈਡੀਸਨ ਕੰਪਨੀਆਂ ਰਾਹੀਂ ਹਜ਼ਾਰਾਂ ਬਜ਼ੁਰਗ ਅਤੇ ਹੋਰ ਕਮਜ਼ੋਰ ਮਰੀਜ਼ਾਂ ਨੂੰ ਮਹਿੰਗੇ ਪਰ ਡਾਕਟਰੀ ਤੌਰ ’ਤੇ ਗੈਰ-ਜ਼ਰੂਰੀ ਜੈਨੇਟਿਕ ਟੈਸਟ ਕਰਵਾਉਣ ਲਈ ਤਿਆਰ ਕੀਤਾ ਗਿਆ। ਹਰੇਕ ਨਮੂਨੇ ਬਦਲੇ ਮੈਡੀਕੇਅਰ ਤੋਂ 10 ਹਜ਼ਾਰ ਤੋਂ 20 ਹਜ਼ਾਰ ਡਾਲਰ ਤੱਕ ਦੀ ਅਦਾਇਗੀ ਲਈ ਬਿੱਲ ਭੇਜੇ ਜਾਂਦੇ ਸਨ।
ਸਰਕਾਰੀ ਦਸਤਾਵੇਜ਼ਾਂ ਮੁਤਾਬਕ ਸਤਾਰੀ ਦੀਆਂ ਲੈਬਾਂ ਨੇ ਮੈਡੀਕੇਅਰ ਨੂੰ 547 ਮਿਲੀਅਨ ਡਾਲਰ ਤੋਂ ਵੱਧ ਦੇ ਬਿੱਲ ਭੇਜੇ ਅਤੇ ਡਾਕਟਰਾਂ ਤੇ ਮਰੀਜ਼ ਲਿਆਉਣ ਵਾਲੇ ਏਜੰਟਾਂ ਨੂੰ ਕਥਿਤ ਤੌਰ ’ਤੇ ਲੱਖਾਂ ਡਾਲਰ ਦੀਆਂ ਗੈਰਕਾਨੂੰਨੀ ਰਿਸ਼ਵਤਾਂ ਦਿੱਤੀਆਂ। ਜਾਂਚ ਦੌਰਾਨ ਸਰਕਾਰ ਨੇ ਉਸ ਨਾਲ ਜੁੜੇ 16 ਬੈਂਕ ਖਾਤੇ ਜ਼ਬਤ ਕਰਨ ਦੇ ਨਾਲ ਅਚੱਲ ਜਾਇਦਾਦ ’ਤੇ ਵੀ ਰੋਕ ਲਗਾਈ ਸੀ।
2019 ਵਿੱਚ ਦੋਸ਼ ਤੈਅ ਹੋਣ ਤੋਂ ਬਾਅਦ ਸਤਾਰੀ ਨੂੰ ਜ਼ਮਾਨਤ ਮਿਲੀ ਸੀ, ਪਰ ਉਸ ’ਤੇ ਸਿਹਤ ਖੇਤਰ ਵਿੱਚ ਕੰਮ ਕਰਨ ਦੀ ਮਨਾਹੀ ਸੀ। ਇਸ ਦੇ ਬਾਵਜੂਦ ਉਸ ਉੱਤੇ ਟੈਕਸਾਸ ਦੀਆਂ ਲੈਬਾਂ ਨਾਲ ਮਿਲ ਕੇ ਧੋਖਾਧੜੀ ਜਾਰੀ ਰੱਖਣ ਦਾ ਦੋਸ਼ ਲੱਗਾ। ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਦਸੰਬਰ 2022 ਵਿੱਚ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਅਤੇ ਉਹ ਦੇਸ਼ ਛੱਡ ਕੇ ਫਰਾਰ ਹੋ ਗਿਆ।
ਐੱਫਬੀਆਈ ਨੇ ਉਸ ਨੂੰ ਜੂਨ ਵਿੱਚ ਆਪਣੀ ‘ਮੋਸਟ ਵਾਂਟਡ ਫਰਾਡਸਟਰਜ਼’ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਉਸ ਨੂੰ ਮੱਧ ਪੂਰਬ ਤੋਂ ਕਾਬੂ ਕਰਕੇ ਵਾਸ਼ਿੰਗਟਨ ਡੱਲਸ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਅਮਰੀਕਾ ਲਿਆਂਦਾ ਗਿਆ।
ਸਤਾਰੀ ਖ਼ਿਲਾਫ਼ ਸਿਹਤ ਸੰਭਾਲ ਅਤੇ ਵਾਇਰ ਧੋਖਾਧੜੀ ਦੀ ਸਾਜ਼ਿਸ਼, ਗੈਰਕਾਨੂੰਨੀ ਕਮਿਸ਼ਨ ਅਤੇ ਰਿਸ਼ਵਤਾਂ ਦੇ ਲੈਣ-ਦੇਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਸਮੇਤ ਕਈ ਦੋਸ਼ ਹਨ। ਕੁਝ ਧਾਰਾਵਾਂ ਹੇਠ ਦੋਸ਼ੀ ਸਾਬਤ ਹੋਣ ’ਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਕੈਦ ਹੋ ਸਕਦੀ ਹੈ। ਫਿਲਹਾਲ ਇਹ ਸਾਰੇ ਦੋਸ਼ ਹਨ ਅਤੇ ਅਦਾਲਤ ਵਿੱਚ ਦੋਸ਼ ਸਾਬਤ ਹੋਣਾ ਬਾਕੀ ਹੈ।>
Ad Position 22
No active advertisement
ਪਿਛਲੀ ਖ਼ਬਰ ਭਿਆਨਕ ਸੜਕ ਹਾਦਸੇ ’ਚ 16 ਸਾਲਾ ਲੜਕੀ ਦੀ ਮੌਤ ਤੇ 5 ਨਾਬਾਲਗ ਜ਼ਖ਼ਮੀ ਅਗਲੀ ਖ਼ਬਰ ਗਲਾਸਗੋ ’ਚ 2026 ਰਾਸ਼ਟਰਮੰਡਲ ਖੇਡਾਂ ਮੌਕੇ ਇਕ ਮੁਲਾਕਾਤ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਤੇ ਸਾਬਕਾ ਐਥਲੀ...
Ad Position 24