11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਇਟਲੀ ’ਚ ਹੋਏ 2 ਸਿੱਖ ਆਗੂਆਂ ਦੇ ਕਤਲ ਦਾ ਮੁੱਖ ਦੋਸ਼ੀ ਇੰਗਲੈਂਡ ’ਚ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 27-07-2026
ਬਰੇਸ਼ੀਆ (ਇਟਲੀ), 26 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਜਿਲ੍ਹਾ ਬੈਰਗਾਮੋ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ , ਕੋਵੋ ਦੇ ਬਾਹਰ 17 ਅਪਰੈਲ, 2026 ਨੂੰ ਦੋ ਸਿੱਖ ਆਗੂਆਂ ਦੇ ਕਤਲ ਨੂੰ ਅੰਜਾਮ ਦੇਣ ਵਾਲਾ ਕਥਿਤ ਦੋਸ਼ੀ 29 ਸਾਲਾ ਭਾਰਤੀ ਨਾਗਰਿਕ ਗੁਰਜੰਟ ਸਿੰਘ ਨੂੰ ਇੰਗਲੈਂਡ ਦੀ ਬਰਮਿੰਘਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੋਸ਼ੀ ’ਤੇ ਰਾਜਿੰਦਰ ਸਿੰਘ ਰੰਮੀ (47 ਸਾਲ) ਤੇ ਗੁਰਮੀਤ ਸਿੰਘ (48 ਸਾਲ) ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ, ਜਦਕਿ ਇਸ ਹਮਲੇ ’ਚ ਸੁਚੇਤ ਸਿੰਘ ਵੀ ਗੰਭੀਰ ਜ਼ਖ਼ਮੀ ਹੋਇਆ ਸੀ। ਇਟਲੀ ਦੀਆਂ ਜਾਂਚ ਏਜੰਸੀਆਂ ਮੁਤਾਬਿਕ ਹੱਤਿਆ ਕਰਨ ਤੋਂ ਬਾਅਦ ਇਟਲੀ ਤੋਂ ਫਰਾਰ ਹੋ ਕੇ ਪਹਿਲਾਂ ਫਰਾਂਸ ਗਿਆ ਤੇ ਫਿਰ ਉਸ ਉਪਰੰਤ ਉਹ ਇੰਗਲੈਂਡ ਪਹੁੰਚ ਗਿਆ ਸੀ । ਇਟਲੀ ਅਤੇ ਇੰਗਲੈਂਡ ਪੁਲਿਸ ਦੇ ਸਾਂਝੇ ਯਤਨਾਂ ਨਾਲ ਉਸ ਦੀ ਪਹਿਚਾਣ ਕਰਕੇ ਇੰਗਲੈਂਡ ਪੁਲਿਸ ਨੇ ਬਰਮਿੰਘਮ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਫਿਲਹਾਲ ਦੋਸ਼ੀ ਇੰਗਲੈਂਡ ਪੁਲਿਸ ਦੀ ਹਿਰਾਸਤ ’ਚ ਹੈ ਤੇ ਇਟਾਲੀਅਨ ਪੁਲਿਸ ਵਲੋਂ ਉਸ ਨੂਂ ਇਟਲੀ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਗ੍ਰਿਫ਼ਤਾਰੀ ਨਾਲ ਕਤਲ ਕੀਤੇ ਗਏ ਦੋਵੇਂ ਸਿੱਖ ਆਗੂਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਵਧੀ ਹੈ। ਵਰਨਣਯੋਗ ਹੈ ਕੇ ਇਹ ਮੰਦਭਾਗੀ ਘਟਨਾ ਨੂੰ ਦੋਸ਼ੀ ਵਲੋਂ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ ਜਦ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਕੋਵੋ ਦੀਆਂ ਸੰਗਤਾਂ ਵਲੋ ਅਗਲੇ ਦਿਨ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਕਤਲ ਕੀਤੇ ਗਏ ਸਿੱਖ ਆਗੂ ਹੋਰ ਸੇਵਾਦਾਰਾਂ ਨਾਲ ਇਹ ਸੇਵਾ ਨਿਭਾ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੀਰਜ ਤੇ ਐਸ਼ਵਰਿਆ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਤਗਮਿਆਂ ਤੋਂ ਖੁੰਝੇ ਅਗਲੀ ਖ਼ਬਰ ਯੂਥ ਹਾਕੀ ਫਾਈਵਜ਼ ਏਸ਼ੀਅਨ ਚੈਂਪੀਅਨਸ਼ਿਪ ਭਾਰਤੀ ਪੁਰਸ਼ ਟੀਮ ਬਣੀ ਚੈਂਪੀਅਨ, ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ
Ad Position 24