ਪ੍ਰਾਚੀਨ ਜੰਗਲਾਂ ਦੀ ਖੂਬਸੂਰਤੀ ਨੂੰ ਦਰਸਾਉਂਦੀ ਵਿਲੱਖਣ ਪ੍ਰਦਰਸ਼ਨੀ
ਅਜੀਤ ਡੈਸਕ
27-07-2026
ਦਰਸ਼ਕ ਜਿਵੇਂ ਹੀ ਵੱਡਆਕਾਰੀ ਦਰੱਖਤ ਦੇ ਆਕਾਰ ਵਾਲੇ ਢਾਂਚੇ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ ਦੇ ਸਾਹਮਣੇ ਵਿਸ਼ਾਲ ਪੁਰਾਣੇ ਜੰਗਲਾਂ, ਉੱਚੇ-ਉੱਚੇ ਰੁੱਖਾਂ, ਪੰਛੀਆਂ ਦੀਆਂ ਆਵਾਜ਼ਾਂ ਅਤੇ ਕੁਦਰਤੀ ਵਾਤਾਵਰਨ ਦਾ ਅਦਭੁੱਤ ਦ੍ਰਿਸ਼ ਉਭਰ ਆਉਂਦਾ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨੀ ਦਾ ਮਕਸਦ ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਦੀਆਂ ਪੁਰਾਣੇ ਜੰਗਲਾਂ ਦੀ ਅਹਿਮੀਅਤ ਨਾਲ ਜੋੜਨਾ ਅਤੇ ਉਨ੍ਹਾਂ ਦੀ ਸੰਭਾਲ ਲਈ ਜਾਗਰੂਕ ਕਰਨਾ ਹੈ। ਆਧੁਨਿਕ ਤਕਨੀਕ ਦੀ ਮਦਦ ਨਾਲ ਤਿਆਰ ਕੀਤੇ ਇਸ ਅਨੁਭਵ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਕਲਾ ਅਤੇ ਕੁਦਰਤ ਦੇ ਸੁਮੇਲ ਨਾਲ ਸਜੀ ਇਹ ਪ੍ਰਦਰਸ਼ਨੀ ਵੈਨਕੂਵਰ ਆਰਟ ਗੈਲਰੀ ਦੀਆਂ ਖਾਸ ਆਕਰਸ਼ਣਾਂ ਵਿੱਚ ਸ਼ਾਮਲ ਹੋ ਗਈ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਕੇ ਬੀ.ਸੀ. ਦੇ ਪ੍ਰਾਚੀਨ ਜੰਗਲਾਂ ਦੇ ਇਸ ਅਨੋਖੇ ਸਫ਼ਰ ਦਾ ਆਨੰਦ ਮਾਣ ਰਹੇ ਹਨ।