07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਸ਼ੂਗਰ ਵਿਰੁੱਧ ਰਾਈਡ ਕਰਵਾਈ

Ad Position 21
No active advertisement
ਅਜੀਤ ਡੈਸਕ 28-07-2026
ਲੰਡਨ (ਓਨਟਾਰੀਓ), 27 ਜੁਲਾਈ (ਕੰਵਲਜੀਤ ਸਿੰਘ ਕੰਵਲ)-ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਮੈਂਬਰਾਂ ਵੱਲੋਂ 40 ਤੋਂ ਵੱਧ ਮੋਟਰ ਸਾਈਕਲ ਸਵਾਰ ਸਿੱਖਾਂ ਦਾ ਇੱਕ ਕਾਫ਼ਲਾ ਸੌਕਰ ਸੈਂਟਰ ਬਰੈਂਮਪਟਨ ਤੋਂ ਚੱਲ ਕੇ ਲੱਗ ਪਗ 200 ਕਿਲੋਮੀਟਰ ਦਾ ਰਸਤਾ ਤਹਿ ਕਰਕੇ ਲੰਡਨ ਓਨਟਾਰੀਓ ਦੇ ਉਸ ਇਤਿਹਾਸਕ ਯਾਦਗਾਰੀ ਘਰ ਬੈਂਟਿੰਗ ਹਾਊਸ ਪੁੱਜੇ ਜਿੱਥੇ 31 ਅਕਤੂਬਰ 1920 ਦੀ ਸਵੇਰ ਨੂੰ ਡਾ: ਫਰੈਡਰਿਕ ਬੈਂਟਿੰਗ ਨੇ ਸ਼ੂਗਰ ਦੇ ਇਲਾਜ ਲਈ ਕਿਸੇ ਦਵਾਈ ਨੂੰ ਤਿਆਹ ਕਰਨ ਦਾ ਸੋਚਿਆ ਸੀ ਅਤੇ ਡਾ ਬੈਟਿੰਗ ਦੀ ਇਸ ਲੰਬੀ ਖੋਜ ਨੂੰ ਹੀ ਅੱਜ ਇੰਸੂਲੀਨ ਦੇ ਨਾਂ ਹੇਠ ਜਾਣਿਆ ਜਾਂਦਾ ਹੈ. ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਵਰਤੀ ਜਾਂਦੀ ਹੈ. ਡਾ ਬੈਂਟਿੰਗ ਦੇ 442 ਐਡਲੇਡ ਸਟਰੀਟ ਨਾਰਥ ਲੰਡਨ ਓਨਟਾਰੀਓ ਸਥਿੱਤ ਘਰ ਨੂੰ ਕੈਨੇਡਾ ਸਰਕਾਰ ਵੱਲੋਂ ਨੈਸ਼ਨਲ ਹਿਸਟੌਰੀਕਲ ਸਾਈਟ ਦਾ ਦਰਜਾ ਦਿੱਤਾ ਅਤੇ ਇਸ ਘਰ ਚ ਬਣੇ ਮਿਊਜਮ ਨੂੰ ਲੋਕ ਦੇਖਣ ਲਈ ਵੱਡੀ ਗਿਣਤੀ ਚ ਆਉਂਦੇ ਹਨ . ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸ਼ੂਗਰ ਵਿਰੁਧ ਕੀਤੀ ਇਸ ਰਾਈਡ ਦੌਰਾਨ 20 ਹਜ਼ਾਰ ਕੈਨੇਡੀਅਨ ਡਾਲਰ ਫੰਡ ਰੇਂਜ ਕਰ ਕੇ ਇਸ ਯਾਦਗਾਰੀ ਸੁਸਾਇਟੀ ਨੂੰ ਦਿੱਤਾ ਗਿਆ. ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਮੈਂਬਰ ਡਾ: ਬੈਂਟਿੰਗ ਦਾ ਇਤਿਹਾਸਕ ਘਰ ਜਿੱਥੇ ਉਹਨਾ ਨੇ ਸ਼ੂਗਰ ਦੇ ਇਲਾਜ ਲਈ ਸੁਪਨਾ ਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਐਬਟਸਫੌਰਡ ਹਵਾਈ ਅੱਡੇ ਦੀ ਫੈਂਸ ਤੋੜ ਕੇ ਰਨਵੇਅ ’ਤੇ ਦਾਖਲ ਹੋਈ ਮੋਟਰਹੋਮ ਅਗਲੀ ਖ਼ਬਰ ਅੰਤਰਰਾਸ਼ਟਰੀ ਯੂਥ ਹਾਕੀ ਕੱਪ ਸਮੇਂ ਦੀ ਮੰਗ, ਹਰ ਸਾਲ ਕਰਵਾਇਆ ਜਾਵੇਗਾ: ਨਵਤੇਜ ਸਿੰਘ ਬਸਰਾ
Ad Position 24